Close
Menu

ਹਵਾਲਾ ਕਾਰੋਬਾਰੀ ਨਾਲ ਸੰਬੰਧ ਦੱਸੇ ਭਾਜਪਾ ਨੇਤਾ ਸੁਧਾਂਸ਼ੂ ਮਿੱਤਲ-ਲਲਿਤ ਮੋਦੀ

-- 02 July,2015

ਨਵੀਂ ਦਿੱਲੀ , 2 ਜੁਲਾਈ – ਲਲਿਤ ਮੋਦੀ ਨੇ ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਨੂੰ ਵੀ ਵਿਵਾਦ ‘ਚ ਲਪੇਟ ਲਿਆ ਹੈ । ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ‘ਤੇ ਇੱਕ ਦੇ ਬਾਅਦ ਇੱਕ ਖ਼ੁਲਾਸੇ ਕਰੀ ਜਾ ਰਹੇ ਹਨ । ਸੋਨੀਆ ਗਾਂਧੀ ਅਤੇ ਵਰੁਨ ਗਾਂਧੀ ਦੇ ਬਾਅਦ ਹੁਣ ਉਨ੍ਹਾਂ ਨੇ ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਨੂੰ ਇਸ ਵਿਵਾਦ ‘ਚ ਲਪੇਟ ਲਿਆ ਹੈ । ਟਵੀਟ ‘ਚ ਉਨ੍ਹਾਂ ਲਿਖਿਆ ਹੈ ਕਿ ਸੁਧਾਂਸ਼ੂ ਮਿੱਤਲ ਦੱਸੇ ਕਿ ਉਨ੍ਹਾਂ ਦੇ ਹਵਾਲਾ ਕਾਰੋਬਾਰੀ ਵਿਵੇਕ ਨਾਗਪਾਲ ਨਾਲ ਕੀ ਸੰਬੰਧ ਹਨ ? ਇਸ ਤੋਂ ਪਹਿਲਾਂ ਲਲਿਤ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਸੈਕਟਰੀ ਓਮਿਤਾ ਪਾਲ ਦਾ ਵੀ ਨਾਗਪਾਲ ਨਾਲ ਸੰਬੰਧ ਦੱਸਿਆ ਸੀ । ਤਾਜ਼ਾ ਟਵੀਟ ‘ਚ ਉਨ੍ਹਾਂ ਲਿਖਿਆ ਹੈ – ਮੈਂ ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਹਵਾਲਾ ਕਾਰੋਬਾਰੀ ਵਿਵੇਕ ਨਾਗਪਾਲ ਦੇ ਨਾਲ ਕੀ ਸੰਬੰਧ ਹਨ ?

Facebook Comment
Project by : XtremeStudioz