Close
Menu

ਹਸਨ ਨੇ ਡੋਪਿੰਗ ਪਾਬੰਦੀ ਖਿਲਾਫ ਕੀਤੀ ਅਪੀਲ

-- 07 June,2015

ਕਰਾਚੀ,7 ਜੂਨ- ਖੱਬੇ ਹੱਥ ਦੇ ਸਪਿਨਰ ਰਜ਼ਾ ਹਸਨ ਨੇ ਡੋਪ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਦੋ ਸਾਲ ਦੀ ਪਾਬੰਦੀ ਖਿਲਾਫ ਅਪੀਲ ਕੀਤੀ ਹੈ। ਹਸਨ ਨੇ ਲਾਹੌਰ ਵਿਚ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਸ ਨੇ ਪਾਬੰਦੀ ਖਿਲਾਫ ਅਪੀਲ ਕੀਤੀ ਹੈ ਕਿਉਂਕਿ ਪੀ.ਸੀ.ਬੀ ਨੇ ਉਸ ਦੀ ਗੱਲ ਸੁਣੇ ਬਗੈਰ ਇਸ ਨੂੰ ਮਨਮਰਜ਼ੀ ਨਾਲ ਲਾਗੂ ਕੀਤਾ ਹੈ।
ਉਸ ਨੇ ਕਿਹਾ, ”ਜੇਕਰ ਇਹ ਸਾਬਿਤ ਹੁੰਦਾ ਹੈ ਕਿ ਉਸ ਨੇ ਪਾਬੰਦੀਸ਼ੁਦਾ ਪਦਾਰਥ ਲਿਆ ਹੈ ਤਾਂ ਉਹ ਕਿਸੇ ਵੀ ਸਜ਼ਾ ਦਾ ਸਾਹਮਣਾ ਕਰਨ ਨੂੰ ਤਿਆਰ ਹੈ।”

Facebook Comment
Project by : XtremeStudioz