Close
Menu

ਹਸਪਤਾਲ ‘ਚ ਕੰਮ ਕਰਨ ਲਈ ਆਓ, ਸਿਰ ‘ਤੇ ਜੋ ਮਰਜ਼ੀ ਸਜਾਓ

-- 14 September,2013

hospital

ਵੈਨਕੂਵਰ ,14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕਿਊਬੈਕ ਵਿੱਚ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਵੱਲੋਂ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨੇ ਜਾਣ ‘ਤੇ ਪਾਬੰਦੀ ਲਗਾਉਣ ਵਾਲੇ ਕਥਿਤ ‘ਵੈਲਿਊਜ਼ ਆਫ ਚਾਰਟਰ’ ਖਿਲਾਫ਼  ਕੈਨੇਡਾ ਭਰ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ । ਵੱਖ-ਵੱਖ ਧਾਰਮਿਕ ਜੱਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਦੇ ਵਿਰੋਧ ਤੋਂ ਇਲਾਵਾ ਹੁਣ ਟੋਰਾਂਟੋ ਇਲਾਕੇ ਦੇ ਇੱਕ ਹਸਪਤਾਲ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਬਿਨਾਂ ਕਿਸੇ ਧਾਰਮਿਕ ਵਿਤਕਰੇ ਤੋਂ ਉਨ੍ਹਾਂ ਦੇ ਹਸਪਤਾਲ ‘ਚ ਕੰਮ ਕਰਨ ਦਾ ਸੱਦਾ ਦਿੱਤਾ ਹੈ । ਓਸ਼ਵਾ ਦੇ ਲੇਕਰਿੱਜ ਹਸਪਤਾਲ ਵੱਲੋਂ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਭਰਤੀ ਸਬੰਧੀ ਦਿੱਤਾ ਗਿਆ ਇਸ਼ਤਿਹਾਰ ਪੂਰੇ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।ਹਸਪਤਾਲ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਪਰਵਾਹ ਨਹੀ ਕਰਦੇ ਕਿ ਤੁਹਾਡੇ ਸਿਰ ‘ਤੇ ਕੀ ਪਹਿਨਿਆ ਹੋਇਆ ਹੈ । ਹਸਪਤਾਲ ਵਲੋਂ ਸੁਰੱਖਿਆ ਅਤੇ ਬਰਾਬਰੀ ਨੂੰ ਅਹਿਮਿਅਤ ਦਿੱਤੀ ਗਈ ਹੈ ।

Facebook Comment
Project by : XtremeStudioz