Close
Menu

ਹਸਪਤਾਲ ਦੇ ਬਾਹਰ ਕਰੁਣਾਨਿਧੀ ਦੇ ਸਮਰਥਕਾਂ ਦੀ ਭੀੜ

-- 31 July,2018

ਚੇਨੱਈ, 31 ਜੁਲਾਈ
ਕਾਵੇਰੀ ਹਸਪਤਾਲ ਦੇ ਬਾਹਰ ਡੀਐਮਕੇ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਉਹ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਐਮ ਕਰੁਣਾਨਿਧੀ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਰਹੇ ਹਨ। ਸ੍ਰੀ ਕਰੁਣਾਨਿਧੀ ਸ਼ਨਿੱਚਰਵਾਰ ਤੋਂ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਹਨ। ਡੀਐਮਕੇ ਵਰਕਰਾਂ ਅਤੇ ਪ੍ਰਸੰਸਕਾਂ ਦਾ ਇਕ ਗਰੁੱਪ ਹਸਪਤਾਲ ਦੇ ਬਾਹਰ ਇਕ ਤਰ੍ਹਾਂ ਦਾ ਘੇਰਾ ਬਣਾ ਕੇ ਬੈਠਾ ਹੈ ਜਿਨ੍ਹਾਂ ਨੇ ਹੱਥਾਂ ਵਿੱਚ ਕਰੁਣਾਨਿਧੀ ਦੀ ਸਿਹਤਯਾਬੀ ਸਬੰਧੀ ਬੈਨਰ ਫੜੇ ਹੋਏ ਹਨ,  ਉਹ 94 ਸਾਲਾ ਆਪਣੇ ਨੇਤਾ ਦੀ ਸਿਹਤਯਾਬੀ ਲਈ ਕਿਸੇ ਮੈਡੀਕਲ ਕਿ੍ਸ਼ਮੇ ਦੀ ਉਮੀਦ ਲਾਈ ਬੈਠੇ ਹਨ ਅਤੇ ਦੁਆਵਾਂ ਕਰ ਰਹੇ ਹਨ ਕਿ ਉਹ ਸਿਹਤਮੰਦ ਹੋ ਕੇ ਘਰ ਪਰਤਣ। ਘੇਰੇ ਦੇ ਸੈਂਟਰ ਵਿੱਚ ਕੁਝ ਵਰਕਰ ਕਾਲੇ ਤੇ ਲਾਲ ਰੰਗ ਦੀ ਪਗੜੀ ਬੰਨ੍ਹ ਕੇ ਬੈਠੇ ਹਨ ਜੋ ਕਿ ਪਾਰਟੀ ਦੇ ਝੰਡੇ ਦਾ ਰੰਗ ਹੈ। ਕੁਝ ਪਾਰਟੀ ਵਰਕਰ ਆਪਣੀ ਛਾਤੀ ਪਿੱਟਦੇ ਹੋਏ ਵੀ ਨਜ਼ਰ ਆਏ ਜਦੋਂ ਕਿ ਕਈਆਂ ਦੇ ਹੰਝੂ ਨਹੀਂ ਸਨ ਰੁਕ ਰਹੇ।

Facebook Comment
Project by : XtremeStudioz