Close
Menu

ਹਾਈਡਰੋ-ਵਨ ਨੂੰ ਪਬਲਿਕ ਰੱਖਣ ਲਈ ਪੈਟਰਿਕ ਬਰਾਊਨ ਵਲੋਂ ਮੁਹਿੰਮ ਦਾ ਆਗਾਜ਼

-- 05 June,2015

ਟੋਰਾਂਟੋ, ਪ੍ਰੌਗਰੈਸਿਵ ਕੰਸਰਵੇਟਿਵ ਪਾਰਟੀ ਦੇ ਆਗੂ ਪੈਟਰਿੱਕ ਬਰਾਊਨ ਵਲੋਂ ਪੀ ਸੀ ਪਾਰਟੀ ਨੂੰ ਓਨਟਾਰੀਓ ਵਿਚ ਫਿਰ ਤੋਂ ਸੁਰਜੀਤ ਕਰਨ ਲਈ ਹੰਭਲਾ ਮਾਰਿਆ ਜਾ ਰਿਹਾ ਹੈ। ਬਰਾਊਨ ਦਾ ਮੰਨਣਾ ਹੈ ਕਿ ਓਨਟਾਰੀਓ ਨਾਰਥ ਦੇ ਇਲਾਕੇ ਬਹੁਤ ਹੀ ਮਹੱਤਵਪੂਰਣ ਹਨ ਅਤੇ ਇਨ੍ਹਾਂ ਇਲਾਕਿਆਂ ਦੇ ਮੁੱਦੇ ਬਹੁੱਤ ਅਹਿਮੀਅਤ ਰਖਦੇ ਹਨ। ਬਰਾਊਨ ਨੇ ਕਿਹਾ ਕਿ ਨਾਰਥ ਵਿਚ ਮਾਈਨਿੰਗ ਜਾਂ ਹੋਰ ਅਹਿਮ ਵਿਸਿ਼ਆਂ ਉੱਪਰ ਹਾਲੇ ਤੱਕ ਕੋਈ ਕੂਈਨ ਪਾਰਕ ਵਿਚ ਕੋਈ ਅਹਿਮ ਨਿਰਣਾ ਨਹੀਂ ਲਿਆ ਗਿਆ।

ਬਰਾਊਨ ਨੇ ਓਨਟਾਰੀਓ ਲਿਬਰਲ ਪਾਰਟੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਹਾਈਡਰੋ ਵਨ ਨੂੰ ਵੇਚਣ ਦਾ ਨਿਰਣਾ ਬਹੁਤ ਹੀ ਅਹਿਮ ਮੁੱਦਾ ਹੈ ਅਤੇ ਲਿਬਰਲ ਸਰਕਾਰ ਵਲੋਂ ਇਹ ਗਲਤ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਡਰੋ ਵਨ ਉਪਰ ਓਨਟਾਰੀਓ ਵਾਸੀਆਂ ਦਾ ਕੁਦਰਤੀ ਏਕਾਧਿਕਾਰ ਹੈ ਅਤੇ ਇਸ ਦੀ ਵਿਕਰੀ ਨਾਲ ਇਹ ਅਧਿਕਾਰ ਹਮੇਸ਼ਾ ਲਈ ਖਤਮ ਹੋ ਜਾਵੇਗਾ।

ਪੀ ਸੀ ਪਾਰਟੀ ਦੇ ਆਗੂ ਬਰਾਊਨ ਨੇ ਕਿਹਾ ਕਿ ਇਸ ਦੇ ਵਿਰੋਧ ਵਿਚ ਸੰਘਰਸ਼ ਸ਼ੁਰੂ ਕਰ ਰਹੇ ਹਨ ਤਾਂ ਜੋ ਇਸ ਉੱਪਰ ਓਨਟਾਰੀਓ ਵਾਸੀਆਂ ਦਾ ਅਧਿਕਾਰ ਕਾਇਮ ਰਖਿਆ ਜਾ ਸਕੇ। ਬਰਾਊਨ ਨੇ ਕਿਹਾ ਕਿ ਮਾਈਨਿੰਗ ਖੇਤਰ ਵਿਚ ਬਿਜਲੀ ਦਾ ਅਹਿਮ ਰੋਲ ਹੈ ਅਤੇ ਪ੍ਰਾਈਵੇਟ ਹੱਥਾਂ ਵਿਚ ਨਾਰਥ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਬਿਜਲੀ ਦਾ ਪਹੁੰਚਣਾ ਨਾਮੁਮਕਿਨ ਹੋ ਜਾਵੇਗਾ।

ਬਰਾਊਨ ਵਲੋਂ ਲੀਡਰਸਿ਼ਪ ਦੌੜ ਦੌਰਾਨ ਨਾਰਥ ਦੇ ਇਲਾਕਿਆਂ ਦਾ 10 ਵਾਰ ਦੌਰਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੋ ਦੌਰੇ ਕੀਤੇ ਗਏ ਜਿਨ੍ਹਾਂ ਵਿਚ ਐਮ ਪੀ ਪੀ ਵਿੱਕ ਫਿਡਾਲੀ ਦੇ ਨਾਲ ਰਿੰਗ ਆਫ਼ ਫਾਇਰ ਦਾ ਦੌਰਾ ਵੀ ਸ਼ਾਮਲ ਹੈ। ਜਿ਼ਕਰਯੋਗ ਹੈ ਕਿ ਟਿਮ ਹੁਡੈਕ ਵਲੋਂ ਇਸ ਤਰ੍ਹਾਂ ਦੀਆਂ ਕੋਸਿ਼ਸ਼ਾਂ ਨਹੀਂ ਸਨ ਕੀਤੀਆਂ ਗਈਆਂ।

ਬਰਾਊਨ ਨੇ ਹਾਈਡਰੋ ਵਨ ਨੂੰ ਵੇਚਣ ਤੇ ਤਿੰਨ ਖਦਸ਼ੇ ਜਾਹਰ ਕੀਤੇ ਹਨ ਜਿਨ੍ਹਾਂ ਵਿਚ ਪਹਿਲਾ, ਸਰਕਾਰ ਵਲੋਂ ਵਿਕਰੀ ਦੀ ਪ੍ਰਕਿਰਿਆ ਨੂੰ ਗੁਪਤ ਰੱਖਣਾ, ਦੂਜਾ ਇਸ ਨਾਲ ਓਨਟਾਰੀਓ ਦੀ ਜਨਤਾ ਆਪਣਾ ਬਹੁਮਤ ਗਵਾ ਬੈਠੇਗੀ ਅਤੇ ਤੀਜਾ ਸੁਤੰਤਰ, ਜਨਤਕ ਨਿਗਰਾਨੀ ਦੀ ਘਾਟ। ਹਾਈਡਰੋ ਵਨ ਨੂੰ ਵੇਚਣ ਦਾ ਫੈਸਲਾ ਬਗੈ਼ਰ ਕਿਸੇ ਜਨਤਕ ਸਰਵੇਖਣ ਤੋਂ ਕੀਤਾ ਗਿਆ ਹੈ ਅਤੇ ਵਿਕਰੀ ਵੀ ਗੁਪਤ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਿਬਰਲ ਆਪਣੇ ਨਿੱਜੀ ਫਾਇਦਿਆਂ ਲਈ ਇਸ ਵਿਚ ਕਾਹਲ ਤੋਂ ਕੰਮ ਲੈ ਰਹੀ ਹੈ।

ਪੀ ਸੀ ਪਾਰਟੀ ਵਲੋਂ ਲਿਬਰਲ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਇਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਤਾਂ ਜੋ ਓਨਟਾਰੀਓ ਵਾਸੀ ਇਸ ਦੇ ਵਿਰੋਧ ਵਿਚ ਆਪਣੀ ਅਵਾਜ਼ ਉਠਾਈ ਜਾ ਸਕੇ। ਇਸ ਪਟੀਸ਼ਨ ਨੂੰ ਸਾਈਨ ਕਰਨ ਲਈ ਵੈਬਸਾਈਟwww.stopthehydrofiresale.ca  ਤੇ ਜਾਇਆ ਜਾ ਸਕਦਾ ਹੈ।

Facebook Comment
Project by : XtremeStudioz