Close
Menu

ਹਾਈਡ੍ਰੋ ਵੱਨ ਵੱਲੋਂ ਭੇਜੇ ਗਏ ਗਲਤ ਬਿੱਲਾਂ ਕਾਰਨ 100,000 ਘਰ ਪ੍ਰਭਾਵਿਤ

-- 25 May,2015


ਟੋਰਾਂਟੋ,  ਓਂਟਾਰੀਓ ਦੇ ਅੰਬਡਸਮੈਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਮ ਲੋਕਾਂ ਦੇ ਭਲੇ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਹਾਈਡ੍ਰੋ ਵੱਨ ਦੀ ਹੁਣ ਕੋਈ ਦਿਲਚਸਪੀ ਨਹੀਂ ਰਹਿ ਗਈ ਹੈ। ਇਸਦੇ ਨਾਲ ਹੀ ਹਾਈਡ੍ਰੋ ਵੱਨ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਇਨਫ਼ਰਮੇਸ਼ਨ ਸਿਸਟਮ ਤੋਂ ਬਾਅਦ ਲਗਭਗ 100,000 ਘਰਾਂ ਨੂੰ ਗਲਤ ਬਿੱਲ ਜਾਰੀ ਕੀਤੇ ਜਾਣ ਵਾਲੀ ਖਰਾਬੀ ਦੇ ਸਮਾਧਾਨ ਬਾਰੇ ਵੀ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ ਹਨ।

ਅਧਿਕਾਰੀ ਆਂਦ੍ਰੇ ਮਾਰਿਨ ਨੇ ਦੱਸਿਆ ਹੈ ਕਿ ਉਹਨਾਂ ਦੇ ਦਫ਼ਤਰ ਵਿਚ ਹਾਈਡ੍ਰੋ ਵੱਨ ਵੱਲੋਂ ਜ਼ਿਆਦਾ ਵੱਡਾਬਿੱਲ ਭੇਜੇ ਜਾਣ ਦੇ ਖਿਲਾਫ਼ ਹੁਣ ਤੱਕ 10,700 ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਆਖਿਆ ਕਿ ਇਹ ਇਕ ਨਿਹਾਇਤੀ ਗਲ਼ਤ ਅਤੇ ਬੇਇਨਸਾਫ਼ੀ ਭਰਿਆ ਵਤੀਰਾ ਹੈ। ਨਵੇਂ ਸਿਸਟਮ ਵਿਚ ਕੀਤੇ ਜਾ ਰਹੇ ਬਦਲਾਵਾਂ ਸਦਕਾ ਕਈ ਅਜਿਹੀਆਂ ਪਰੇਸ਼ਾਨੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਸਮਾਧਾਨ ਹਾਲੇ ਤੱਕ ਨਹੀਂ ਲੱਭਿਆ ਗਿਆ ਹੈ।

ਮਾਰਿਨ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਇਹਨਾਂ ਸ਼ਿਕਾਇਤਾਂ ਦੀ ਵੱਧ ਰਹੀ ਗਿਣਤੀ ਦੇ ਨਾਲ ਹੀ ਹਾਈਡ੍ਰੋ ਵੱਨ ਵੱਲੋਂ ਇਹਨਾਂ ਦੇ ਨਿਪਟਾਰੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿਚ ਹੋਰ ਵੀ ਗਿਰਾਵਟ ਦਰਜ ਕੀਤੀ ਗਈ ਹੈ।

Facebook Comment
Project by : XtremeStudioz