Close
Menu

ਹਾਈ ਕਮਿਸ਼ਨਰ ਬਿਸਾੜੀਆ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ

-- 21 February,2019

ਨਵੀਂ ਦਿੱਲੀ, 21 ਫਰਵਰੀ
ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਸ਼੍ਰਿੰਗਲਾ ਨੇ ਵੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ। ਸਰਕਾਰ ਨੇ ਹਮਲੇ ਤੋਂ ਬਾਅਦ ਸ੍ਰੀ ਬਿਸਾੜੀਆ ਨੂੰ ਵਿਚਾਰ ਚਰਚਾ ਕਰਨ ਲਈ ਵਾਪਸ ਬੁਲਾਇਆ ਸੀ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਦੋਵੇਂ ਸਫ਼ੀਰਾਂ ਵਲੋਂ ਸ਼ਿਸ਼ਟਾਚਾਰ ਦੇ ਨਾਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਸ੍ਰੀ ਬਿਸਾੜੀਆ ਤੇ ਰਾਜਨਾਥ ਸਿੰਘ ਦੀ 20 ਕੁ ਮਿੰਟ ਦੀ ਮੁਲਾਕਾਤ ਦੌਰਾਨ ਪੁਲਵਾਮਾ ਹਮਲੇ ਬਾਰੇ ਚਰਚਾ ਕੀਤੀ ਗਈ।

Facebook Comment
Project by : XtremeStudioz