Close
Menu

ਹਾਕੀ ਇੰਡੀਆ ਚੈਂਪੀਅਨਸ਼ਿਪ ‘ਚ 42 ਟੀਮਾਂ ਭਾਗ ਲੈਣਗੀਆਂ

-- 18 February,2014

ਨਵੀਂ ਦਿੱਲੀ – ਚੌਥੀ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2014 ਲਖਨਊ ‘ਚ 27 ਫਰਵਰੀ ਤੋਂ 23 ਮਾਰਚ ਤਕ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ 42 ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਲੀਗ ਕਮ ਨਾਕਆਊਟ ਆਧਾਰ ‘ਤੇ ਲਖਨਊ ਦੇ ਮੇਜਰ ਧਿਆਨਚੰਦ ਹਾਕੀ ਸਟੇਡੀਅਮ ਵਿਚ ਖੇਡੀ ਜਾਵੇਗੀ। ਚੈਂਪੀਅਨਸ਼ਿਪ ਦੋ ਗੇੜਾਂ ਏ ਅਤੇ ਬੀ ‘ਚ ਖੇਡੀ ਜਾਵੇਗੀ। ਇਸ ਵਾਰ ਚੈਂਪੀਅਨਸ਼ਿਪ ‘ਚ ਚਾਰ ਨਵੀਂਆਂ ਟੀਮਾਂ ਗੰਗਪੁਰ ਓਡੀਸ਼ਾ, ਵਿਦਰਭ ਹਾਕੀ, ਸੀ.ਆਰ.ਪੀ.ਐੱਫ ਅਤੇ ਭਾਰਤੀ ਖੁਰਾਕ ਨਿਗਮ ਵੀ ਭਾਗ ਲੈਣਗੀਆਂ।

Facebook Comment
Project by : XtremeStudioz