Close
Menu

ਹਾਕੀ ਇੰਡੀਆ ਨੇ ਸਟੀਲ ਪਲਾਂਟ ਸਪੋਰਟਸ ਬੋਰਡ ਨੂੰ ਸਹਾਇਕ ਮੈਂਬਰ ਬਣਾਇਆ

-- 08 September,2013

game93.jpg93-585x360

ਨਵੀਂ ਦਿੱਲੀ- 8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਹਾਕੀ ਇੰਡੀਆ ਨੇ ਸਟੀਲ ਪਲਾਂਟ ਸਪੋਰਟਸ ਬੋਰਡ ਨੂੰ ਆਪਣੇ ਸਹਾਇਕ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ, ਜਿਸ ਨਾਲ ਹਾਕੀ ਇੰਡੀਆ ਨਾਲ ਜੁੜਨ ਵਾਲਾ 18ਵਾਂ ਮੈਂਬਰ ਬਣ ਗਿਆ। ਹਾਕੀ ਇੰਡੀਆ ਦੇ ਹੁਣ 18 ਸਹਾਇਕ ਮੈਂਬਰ, 27 ਮਾਨਤਾ ਪ੍ਰਾਪਤ ਮੈਂਬਰ ਅਤੇ ਦੋ ਸੂਬਾ ਓਲੰਪਿਕ ਮੈਂਬਰ ਹਨ। ਸਟੀਲ ਪਲਾਂਟ ਸਪੋਰਟਸ ਬੋਰਡ ਹੁਣ ਹਾਕੀ ਇੰਡੀਆ ਦੇ ਸਾਰੇ ਕੌਮੀ ਟੂਰਨਾਮੈਂਟਾਂ ‘ਚ ਭਾਗ ਲੈ ਸਕੇਗਾ। ਸਟੀਲ ਪਲਾਂਟ ਸਪੋਰਟਸ ਬੋਡ ਦੇ ਮੁਲਕ ‘ਚ 11 ਸਟੀਲ ਪਲਾਂਟ ਹਨ। ਹਾਕੀ ਇੰਡੀਆ ਦੇ ਜਨਰਲ ਸਕੱਤਰ ਨਰਿੰਦਰ ਬੱਤਰਾ ਨੇ ਸਟੀਲ ਪਲਾਂਟ ਸਪੋਰਟਸ ਬੋਰਡ ਦਾ ਹਾਕੀ ਇੰਡੀਆ ਦਾ ਸਹਾਇਕ ਮੈਂਬਰ ਬਣਨ ਦਾ ਸਵਾਗਤ ਕੀਤਾ।

Facebook Comment
Project by : XtremeStudioz