Close
Menu

ਹਾਕੀ ਇੰਡੀਆ ਨੇ ਹਾਕੀ ਗੰਗਪੁਰ ਨੂੰ ਸਹਾਇਕ ਮੈਂਬਰ ਬਣਾਇਆ

-- 05 September,2013

game60.jpg60

ਨਵੀਂ ਦਿੱਲੀ- 5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਹਾਕੀ ਇੰਡੀਆ ਨੇ ਨਵੇਂ ਬਣੇ ਹਾਕੀ ਗੰਗਪੁਰ (ਉੜੀਸਾ) ਨੂੰ ਸਹਾਇਕ ਮੈਂਬਰ ਦੇ ਰੂਪ ‘ਚ ਮਾਨਤਾ ਦਿੱਤੀ। ਇਸ ਸੰਸਥਾ ਦਾ ਗਠਨ ਸਾਬਕਾ ਕੌਮਾਂਤਰੀ ਖਿਡਾਰੀਆਂ ਨੇ ਕੀਤਾ ਹੈ। ਹਾਕੀ ਇੰਡੀਆ ਦੇ ਹੁਣ 17 ਸਹਾਇਕ, 27 ਐਸੋਸੀਏਟਡ ਮੈਂਬਰ ਅਤੇ ਦੋ ਸੂਬਾ ਓਲੰਪਿਕ ਸੰਘ ਮੈਂਬਰ ਹਨ। ਸਹਾਇਕ ਮੈਂਬਰ ਬਣਨ ਤੋਂ ਬਾਅਦ ਹਾਕੀ ਗੰਗਪੁਰ ਭਵਿੱਖ ‘ਚ ਹਾਕੀ ਇੰਡੀਆ ਵੱਲੋਂ ਕਰਵਾਏ ਜਾਂਦੇ ਸਾਰੇ ਕੌਮੀ ਟੂਰਨਾਮੈਂਟਾਂ ‘ਚ ਭਾਗ ਲੈ ਸਕਦਾ ਹੈ। ਗੰਗਪੁਰ ਤੇ ਉਸ ਦੇ ਆਸਪਾਸ ਦੇ ਖੇਤਰਾਂ ਨੇ ਕਈ ਓਲੰਪੀਅਨ ਅਤੇ ਕੌਮਾਂਤਰੀ ਖਿਡਾਰੀ ਪੈਦਾ ਕੀਤੇ ਹਨ ਅਤੇ ਹੁਣ ਹਾਕੀ ਗੰਗਪੁਰ ਦੇ ਮੁੱਖ ਧਾਰਾ ‘ਚ ਆਉਣ ਤੋਂ ਬਾਅਦ ਇਸ ਆਦੀਵਾਸੀ ਇਲਾਕੇ ‘ਚ ਇਸ ਖੇਡ ਦੇ ਵਿਕਾਸ ਨੂੰ ਮਦਦ ਮਿਲੇਗੀ।

Facebook Comment
Project by : XtremeStudioz