Close
Menu

ਹਾਕੀ ਖਿਡਾਰੀਆਂ ਰਘੂਨਾਥ, ਸ਼੍ਰੀਜੇਸ਼, ਰਮਨਦੀਪ ਨੂੰ ਨਕਦ ਇਨਾਮ

-- 04 September,2013

ਨਵੀਂ ਦਿੱਲੀ-4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਹਾਕੀ ਇੰਡੀਆ (ਐੱਚ. ਆਈ.) ਨੇ ਬੁੱਧਵਾਰ ਨੂੰ ਭਾਰਤੀ ਪੁਰਸ਼ ਟੀਮ ਦੇ ਤਿੰਨ ਖਿਡਾਰੀਆਂ ਨੂੰ ਹਾਲ ਹੀ ਵਿਚ ਖਤਮ ਹੋਈਆਂ ਏਸ਼ੀਆ ਕੱਪ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਲਈ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮਲੇਸ਼ੀਆ ਦੇ ਇਪੋਹ ਵਿਚ ਖਤਮ ਹੋਏ ਏਸ਼ੀਆ ਕੱਪ ਵਿਚ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਫਾਈਨਲ ‘ਚ ਉਸ ਨੂੰ ਦੱਖਣ ਕੋਰੀਆ ਦੇ ਹੱਥੋਂ 4-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਐੱਚ. ਆਈ. ਦੇ ਐਲਾਨ ਦੇ ਮੁਤਾਬਕ ਟੂਰਨਾਮੈਂਟ ਵਿਚ ‘ਮੋਸਟ ਆਉਟਸਟੈਂਡਿੰਗ ਪਲੇਅਰ ਆਫ ਦੇ ਟੂਰਨਾਮੈਂਟ’ ਅਵਾਰਡ ਜਿੱਤਣ ਵਾਲੇ ਵੀ. ਆਰ ਰਘੂਨਾਥ ਅਤੇ ਗੋਲਕੀਪਰ ਆਫ ਦ ਟੂਰਨਾਮੈਂਟ ਦਾ ਅਵਾਰਡ ਜਿੱਤਣ ਵਾਲੇ ਭਾਰਤੀ ਟੀਮ ਦੇ ਉਪ ਕਪਤਾਨ ਅਤੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੂੰ ਐਤਵਾਰ ਨੂੰ 1-1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਟੀਮ ਵੱਲੋਂ ਆਪਣੇ ਪਹਿਲੇ ਮੈਚ ਵਿਚ ਗੋਲ ਕਰਨ ਵਾਲੇ ਸਟ੍ਰਾਈਕਰ ਰਮਨਦੀਪ ਸਿੰਘ ਨੂੰ ਇਕ ਲੱਖ ਰੁਪਿਆ ਦਿੱਤਾ ਜਾਵੇਗਾ। ਟੂਰਨਾਮੈਂਟ ‘ਚ ਓਮਾਨ ਦੇ ਖਿਲਾਫ ਭਾਰਤ ਦੇ ਪਹਿਲੇ ਮੈਚ ਵਿਚ ਰਮਨਦੀਪ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ। ਐੱਚ. ਆਈ. ਦੇ ਜਨਰਲ ਸਕੱਤਰ ਨਰਿੰਦਰ ਬੱਤਰਾ ਨੇ ਬਿਹਤਰੀਨ ਪ੍ਰਦਰਸ਼ਨ ਦੇ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।

Facebook Comment
Project by : XtremeStudioz