Close
Menu

ਹਾਕੀ ਲੀਗ: ਪੰਜਾਬ ਵਾਰੀਅਰਜ਼ ਤੇ ਵੇਵ ਰਾਈਡਰਜ਼ ਵਿਚਕਾਰ ਮੈਚ ਅੱਜ

-- 06 February,2015

ਐਸ ਏ ਐਸ ਨਗਰ (ਮੁਹਾਲੀ),  ਹੀਰੋ ਹਾਕੀ ਲੀਗ 2015 ਦੇ 7 ਫਰਵਰੀ ਨੂੰ ਕੌਮਾਂਤਰੀ ਹਾਕੀ ਸਟੇਡੀਅਮ ਮੁਹਾਲੀ ਵਿਖੇ ਮੈਚ ਵਿੱਚ ਦੋ ਵੱਡੀਆਂ ਟੀਮਾਂ ਨੇ ਭਿੜਨ ਦੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ ਹਨ। ਇਸ ਵਾਰ ਦੀ ਚੋਟੀ ਦੀ ਜੇਪੀ ਪੰਜਾਬ ਵਾਰੀਅਰਜ਼ ਟੀਮ ਅਤੇ ਪਿਛਲੇ ਸੀਜ਼ਨ ਦੀ ਚੈਂਪੀਅਨ  ਦਿੱਲੀ ਵੇਵਰਾਈਡਰਜ਼ ਦੋਵੇਂ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਫ਼ਿਰਾਕ ਵਿੱਚ ਹਨ। ਯਾਦ ਰਹੇ ਕਿ ਜੇਪੀ ਪੰਜਾਬ ਵਾਰੀਅਰਜ਼ ਨੇ ਇਸ ਸੀਜ਼ਨ ਵਿੱਚ ਆਪਣੇ 6 ਮੈਚਾਂ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ ਹੈ ਜਦੋਂਕਿ ਦਿੱਲੀ ਵੇਵ ਰਾਈਡਰਜ਼ ਨੇ ਦੋ ਮੈਚ ਜਿੱਤੇ ਹਨ। ਇਸ ਕਰਕੇ ਦੋਵਾਂ ਟੀਮਾਂ ਵਿਚਾਲੇ ਕਾਂਟੇ ਦੀ ਟੱਕਰ ਦੀ ਉਮੀਦ ਕੀਤੀ ਜਾਂਦੀ ਹੈ।  ਘਰੇਲੂ ਮੈਦਾਨ ਹੋਣ ਕਾਰਨ ਜੇਪੀ ਪੰਜਾਬ ਵਾਰੀਅਰਜ਼ ਦਾ ਹੌਸਲਾ ਦਿੱਲੀ ਵੇਵਰਾਈਡਰਜ਼ ਨਾਲੋਂ ਜ਼ਿਆਦਾ ਬੁਲੰਦ ਨਜ਼ਰ ਆ ਰਿਹਾ ਹੈ ਜਦੋਂਕਿ ਦਿੱਲੀ ਦੀ ਟੀਮ ਆਪਣਾ ਪਿਛਲਾ ਬਦਲਾ ਲੈਣਾ ਚਾਹੁੰਦੀ ਹੈ, ਇਸ ਲਈ ਅਭਿਆਸ ਪੱਖੋਂ ਉਸ ਦੇ ਖਿਡਾਰੀਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਯਾਦ ਰਹੇ ਕਿ ਇਹ ਦੋਵੇਂ ਟੀਮਾਂ ਦਿੱਲੀ ਵਿਖੇ ਭਿੜ ਚੁੱਕੀਆਂ ਹਨ ਜਿਥੇ ਜੇਪੀ ਪੰਜਾਬ ਵਾਰੀਅਰਜ਼ ਨੇ ਦਿੱਲੀ ਵੇਵਰਾਈਡਰਜ਼ ਨੂੰ 3-1 ਗੋਲਾਂ ਨਾਲ ਹਰਾਇਆ ਸੀ। ਦਿੱਲੀ ਵੇਵ ਰਾਈਡਰਜ਼ ਦੀ ਅਗਵਾਈ ਕਰ ਰਹੇ ਸਰਦਾਰ ਸਿੰਘ ਇਸ ਲੀਗ ਵਿੱਚ ਜੇਪੀ ਪੰਜਾਬ ਵਾਰੀਅਰਜ਼ ਨੂੰ ਹਰਾ ਕੇ ਆਪਣੀ ਟੀਮ ਲਈ ਯਾਦਗਾਰੀ ਪਲ ਬਣਾਉਣਾ ਚਾਹੁੰਦੇ ਹਨ। ਇਸ ਮਕਸਦ ਲਈ ਉਹ ਆਪਣੀ ਟੀਮ ਦੇ ਸਾਰੇ ਮੈਂਬਰਾਂ ਵਿੱਚ ਸਹਿਯੋਗ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਨ ਵਿੱਚ ਜੁਟੇ ਹੋਏ ਹਨ। ਇਸ ਟੀਮ ਦੇ ਖਿਡਾਰੀ ਸਿਮਨ, ਅਕਾਸ਼ਦੀਪ, ਜਾਸਨ, ਗੁਰਬਾਜ ਸਿੰਘ, ਸਟੀਵਨ ਐਡਵਰਡਜ਼ ਅਤੇ ਰੁਪਿੰਦਰ ਪਾਲ ਸਿੰਘ ਤੋਂ ਟੀਮ ਨੂੰ ਕਾਫ਼ੀ ਉਮੀਦਾਂ ਹਨ ਅਤੇ ਇਹ ਉਹ ਖਿਡਾਰੀ ਹਨ ਜਿਹੜੇ ਮੈਚ ਦਾ ਪਾਸਾ ਪਲਟ ਸਕਦੇ ਹਨ।

Facebook Comment
Project by : XtremeStudioz