Close
Menu

ਹਾਕੀ ਲੀਗ: ਰੁਪਿੰਦਰਪਾਲ ਸ਼ਾਨਦਾਰ ਪ੍ਰਦਰਸ਼ਨ ਲਈ ਤਿਆਰ

-- 27 December,2014

ਨਵੀਂ ਦਿੱਲੀ, ਪੈਨਲਟੀ ਕਾਰਨਰ ਮਾਹਿਰ ਰੁਪਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਉਹ ਹਾਕੀ ਇੰਡੀਆ ਲੀਗ ਵਿੱਚ ਆਪਣੀ ਟੀਮ ਤੇ ਮੌਜੂਦਾ ਚੈਂਪੀਅਨ ਦਿੱਲੀ ਵੇਵ ਰਾਈਡਰਜ਼ ਦੀ ਤਰਫੋਂ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਰੁਪਿੰਦਰਪਾਲ ਲਗਾਤਾਰ ਤੀਜੀ ਵਾਰ ਵੇਵ ਰਾਈਡਰਜ਼ ਦੀ ਤਰਫੋਂ ਖੇਡੇਗਾ ਤੇ ਉਹ ਕਈ ਤਜਰਬੇਕਾਰ ਖਿਡਾਰੀਆਂ ਜਿਵੇਂ ਕਿ ਭਾਰਤ ਦੇ ਸੁਰੇਂਦਰ ਕੁਮਾਰ, ਦਿਵਕਰ ਰਾਮ, ਨਿਊਜ਼ੀਲੈਂਡ ਦੇ ਸਟੀਵਨ ਐਡਵਰਡਜ਼ ਤੇ ਐਂਡਰਿਊੂ ਹੌਵਰਡਜ਼ ਅਤੇ ਆਸਟਰੇਲੀਆ ਦੇ ਟ੍ਰਿਸਟਾਨ ਵਾਈਟ ਦੇ ਨਾਲ ਚੰਗਾ ਪ੍ਰਦਰਸ਼ਨ ਕਰਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰੁਪਿੰਦਰਪਾਲ ਨੇ ਕਿਹਾ ਕਿ ਉਹ ਵੇਵ ਰਾਈਡਰਜ਼ ਦੀ ਤਰਫੋਂ ਖੇਡਣ ਨੂੰ ਲੈ ਕੇ ਆਤਮ-ਵਿਸ਼ਵਾਸ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤੇ ਉੱਤਰ ਪ੍ਰਦੇਸ਼ ਵਾਰੀਅਰਜ਼ ਵਿਰੁੱਧ ਪਹਿਲੇ ਮੈਚ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਟੀਮ ਦੀ ਰੱਖਿਆ ਪੰਕਤੀ ਕਾਫੀ ਮਜ਼ਬੂਤ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਟੂਰਨਾਮੈਂਟ ਵਿੱਚ ਵੀ ਟੀਮ ਚੰਗੀ ਕਾਰਗੁਜ਼ਾਰੀ ਦਿਖਾਏਗੀ। ਟੀਮ ਖ਼ਿਤਾਬ ਦੀ ਰਾਖੀ ਕਰਨ ਵਿੱਚ ਸਫਲ ਹੋਵੇਗੀ।

Facebook Comment
Project by : XtremeStudioz