Close
Menu

ਹਾਗੁਡ ਨੂੰ ਉਮੀਦ, ਕੁੜੀਆਂ ਦੀ ਉਪਲਬਧੀ ਤੋਂ ਪ੍ਰੇਰਨਾ ਲਵੇਗੀ ਪੁਰਸ਼ ਟੀਮ

-- 07 August,2013

images (3)

ਨਵੀਂ ਦਿੱਲੀ-7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਨੀਲ ਹਾਗੁਡ ਨੂੰ ਉਮੀਦ ਹੈ ਕਿ ਜੂਨੀਅਰ ਟੀਮ ਦੀ ਵਿਸ਼ਵ ਕੱਪ ਵਿਚ ਇਤਿਹਾਸਕ ਉਪਲਬਧੀ ਨਾਲ ਸੀਨੀਅਰ ਪੁਰਸ਼ ਟੀਮ ਨੂੰ ਮਲੇਸ਼ੀਆ ਦੇ ਇਪੋਹ ਵਿਚ ਹੋਣ ਵਾਲੀ ਏਸ਼ੀਆ ਕੱਪ ਵਿਚ ਚੰਗੇ ਪ੍ਰਦਰਸ਼ਨ ਦੀ ਪ੍ਰੇਰਨਾ ਮਿਲੇਗੀ ਕਿਉਂਕਿ ਪ੍ਰੇਰਨਾ ਵੱਖ-ਵੱਖ ਸਥਾਨਾਂ ਅਤੇ ਵੱਖ-ਵੱਖ ਵਿਅਤੀਆਂ ਤੋਂ ਮਿਲਦੀ ਹੈ। ਭਾਰਤੀ ਕੁੜੀਆਂ ਨੇ ਐਤਵਾਰ ਨੂੰ ਜਰਮਨੀ ਦੇ ਮੋਸ਼ੇਂਗਲਾਬਾਖ ਵਿਚ ਇੰਗਲੈਂਡ ਨੂੰ ਪੈਨਲਟੀ ਦੇ ਰਾਹੀਂ 3-2 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਇਹ ਜੂਨੀਅਰ ਮਹਿਲਾ ਵਿਸ਼ਵ ਕੱਪ ਵਿਚ ਭਾਰਤ ਦਾ ਪਹਿਲਾ ਤਮਗਾ ਹੈ। ਟੀਮ ਦੇ ਕੋਚ ਨੇ ਕਿਹਾ ਕਿ ਜੂਨੀਅਰ ਮਹਿਲਾ ਟੀਮ ਨੂੰ ਇਹ ਸਫਲਤਾ ਸਹੀ ਸਮੇਂ ਮਿਲੀ ਹੈ ਕਿਉਂਕਿ ਇਸ ਨਾਲ ਸੀਨੀਅਰ ਪੁਰਸ਼ ਟੀਮ ਨੂੰ 24 ਅਗਸਤ ਤੋਂ ਇਕ ਸਤੰਬਰ ਦੇ ਦਰਮਿਆਨ ਹੋਣ ਵਾਲੇ ਏਸ਼ੀਆ ਕੱਪ ਦੇ ਲਈ ਪ੍ਰੇਰਨਾ ਮਿਲੇਗੀ।

Facebook Comment
Project by : XtremeStudioz