Close
Menu

ਹਾਫਿਜ਼ ਸਈਦ ਵੱਲੋਂ ਸ਼ਰੀਅਤ ਲਈ ਨਵੀਂ ਲਹਿਰ

-- 24 March,2015

ਲਾਹੌਰ, ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਦੇਸ਼ ਵਿੱਚ ਏਕਾ ਪੈਦਾ ਕਰਨ ਅਤੇ ਸ਼ਰੀਅਤ ਕਾਨੂੰਨ ਲਾਗੂ ਕਰਵਾਉਣ ਲਈ ਅੱਜ ਇਕ ‘ਨਵੀਂ ਲਹਿਰ’ ਸ਼ੁਰੂ ਕੀਤੀ।
ਇਥੇ ਚੌਬੁਰਜੀ ਵਿਖੇ ਜਥੇਬੰਦੀ ਦੇ ਹੈੱਡਕੁਆਰਟਰ ਨੇੜੇ ਇਕ ਮੈਦਾਨ ਵਿੱਚ ਇਕੱਠ ਦੌਰਾਨ 65 ਸਾਲਾ ਸਈਦ ਨੇ ਕਿਹਾ ਕਿ ਦੇਸ਼ ਵਿੱਚ ਇਸਲਾਮਿਕ ਸ਼ਰੀਅਤ ਲਾਗੂ ਕਰਵਾਉਣਾ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ। ਇਸ ਲਈ ਜਥੇਬੰਦੀ ਦੇ ਕਾਰਕੁਨ ਦੇਸ਼ ਦੇ ਕੋਨੇ-ਕੋਨੇ ਵਿੱਚ ਜਾਣਗੇ। ਜਥੇਬੰਦੀ ਦੇ ਉਦੇਸ਼ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਦੇਸ਼ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਾਨਫਰੰਸਾਂ ਕੀਤੀਆਂ ਜਾਣਗੀਆਂ। ਲਸ਼ਕਰ-ਏ-ਤੋਇਬਾ ਨਾਂ ਦੀ ਜਥੇਬੰਦੀ ਦੇ ਬਾਨੀ ਸਈਦ ਦਾ ਮੰਨਣਾ ਹੈ ਕਿ ਜੇ ਦੇਸ਼ ਵਿੱਚ ਸ਼ਰੀਅਤ ਲਾਗੂ ਹੋ ਗਈ ਤਾਂ ਬੰਗਲਾਦੇਸ਼ ਵੀ ਇਸ ਵਿੱਚ ਸ਼ਾਮਲ ਹੋ ਸਕਦਾ ਹੈ। ਅਤਿਵਾਦੀ ਠੱਪਾ ਲੱਗਣ ਦੇ ਬਾਵਜੂਦ ਪਾਕਿਸਤਾਨ ਵਿੱਚ ਖੁੱਲ੍ਹੇਆਮ ਘੁੰਮਦੇ ਸਈਦ ਨੇ ਕਿਹਾ ਕਿ ਸ਼ਰੀਅਤ ਲਾਗੂ ਹੋਣ ਨਾਲ ਪਾਕਿਸਤਾਨ ਇਕ ਅਜਿਹਾ ਆਦਰਸ਼ ਮੁਲਕ ਬਣ ਜਾਵੇਗਾ, ਜੋ ਬੰਗਲਾਦੇਸ਼ ਨੂੰ ਆਪਣੇ ਵੱਖ ਖਿੱਚੇਗਾ।

Facebook Comment
Project by : XtremeStudioz