Close
Menu

ਹਾਰਪਰ ਨੇ ਮੋਦੀ ਨੂੰ ਸੌਂਪਿਆ ਭਾਰਤ ਦਾ ਵਿਰਾਸਤੀ ਅੰਸ਼

-- 17 April,2015

ਓਟਵਾ, ਕੈਨੇਡਾ ਲਿਜਾੲੀ ਗੲੀ ਖਜੂਰਾਹੋ ਦੀ ਇਕ 800 ਸਾਲ ਪੁਰਾਣੀ ਮੂਰਤੀ ਹੁਣ ਭਾਰਤ ਪਰਤ ਆਵੇਗੀ। ੲਿਹ ਮੂਰਤੀ ਬੀਤੇ ਦਿਨ ਇਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ।
ਇਹ ਥੋਡ਼੍ਹੇ ਜਿਹੇ ਕੱਪਡ਼ੇ ਪਹਿਨੀਂ ਤੇ ਤੋਤਾ ਫਡ਼ੀ ਖਡ਼੍ਹੀ ਅੌਰਤ ਦੀ ਮੂਰਤੀ 12ਵੀਂ ਸਦੀ ਦੀ ਦੱਸੀ ਜਾਂਦੀ ਹੈ, ਜਿਸ ਨੂੰ ਕੈਨੇਡਾ ਨੇ ਯੂਨੈਸਕੋ ਦੀ 1970 ਦੀ ਕਨਵੈਨਸ਼ਨ ਤਹਿਤ ਪਰਤਾਇਆ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਸੲੀਦ ਅਕਬਰੂਦੀਨ ਨੇ ਟਵਿੱਟਰ ਰਾਹੀਂ ਦਿੱਤੀ ਹੈ। ੳੁਨ੍ਹਾਂ ਆਪਣੀ ਟਵੀਟ ਵਿੱਚ ਲਿਖਿਆ ਹੈ: ‘‘ਕੈਨੇਡਾ ਨੇ ਭਾਰਤ ਦਾ ਵਿਰਾਸਤੀ ਟੁਕਡ਼ਾ ਵਾਪਸ ਮੋਡ਼ਿਆ— ਇਹ ‘ਤੋਤੇ ਵਾਲੀ ਅੌਰਤ’ ਦੀ ਮੂਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਪਤ ਕਰ ਲੲੀ ਹੈ।’’
ਸ੍ਰੀ ਮੋਦੀ ਨੂੰ ਇਹ ਕੀਮਤੀ ਮੂਰਤੀ ਓਟਵਾ ਸਥਿਤ ਕੈਨੇਡੀਅਨ ਸੰਸਦ ਦੀ ਲਾਇਬਰੇਰੀ ਵਿੱਚ ਭੇਟ ਕੀਤੀ ਗੲੀ। ਇਸ ਦੇ ਬਦਲੇ ਸ੍ਰੀ ਮੋਦੀ ਨੇ ਸ੍ਰੀ ਹਾਰਪਰ ਨੂੰ ਗੁਰੂ ਨਾਨਕ ਦੇਵ ਦੀ ਤਸਵੀਰ ਭੇਟ ਕੀਤੀ। ਇਹ ਤਸਵੀਰ ਜੈਪੁਰ ਆਧਾਰਤ ਕਲਾਕਾਰ ਵਿਰੇਂਦਰ ਬਾਨੂ ਨੇ ਬਣਾੲੀ ਹੈ। ‘ਗਲੋਬ ਐਂਡ ਮੇਲ’ ਨਾਮੀ ਰੋਜ਼ਨਾਮਾ ਦੀ ਰਿਪੋਰਟ ਮੁਤਾਬਕ ੲਿਹ ਤਿੰਨ ਫੁੱਟ ੳੁਚੀ ਮੂਰਤੀ 2011 ਵਿੱਚ ਕੈਨੇਡਾ ਵਿੱਚ ਇਕ ਅਜਿਹੇ ਵਿਅਕਤੀ ਕੋਲੋਂ ਫਡ਼ੀ ਗੲੀ ਸੀ, ਜਿਸ ਕੋਲ ਇਸ ਮੁਤੱਲਕ ਢੁਕਵੇਂ ਦਸਤਾਵੇਜ਼ ਨਹੀਂ ਸਨ। ਪਿੱਛੇ ਜਿਹੇ ਭਾਰਤੀ ਪੁਰਾਤੱਤਵ ਵਿਭਾਗ ਦੀ ਇਕ ਟੀਮ ੲਿਸ ਮੂਰਤੀ ਦੀ ਜਾਂਚ ਲੲੀ ਕੈਨੇਡਾ ਗੲੀ ਸੀ। ਟੀਮ ਨੇ ਮੂਰਤੀ ਵਾਪਸ ਲਿਆਂਦੇ ਜਾਣ ਦੇ ਢੰਗ-ਤਰੀਕਿਆਂ ੳੁਤੇ ਵੀ ਵਿਚਾਰ ਕੀਤੀ ਸੀ।

Facebook Comment
Project by : XtremeStudioz