Close
Menu

ਹਾਰਪਰ ਵੱਲੋਂ 100 ਮਿਲੀਅਨ ਡਾਲਰ ਦੇ ਮੈਨੂਫ਼ੈਕਚਰਿੰਗ ਫ਼ੰਡ ਦਾ ਐਲਾਨ

-- 21 September,2015

ਵਿੰਡਸਰ/ਓਂਟਾਰੀਓ: ਐਤਵਾਰ ਦੇ ਦਿਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੱਲੋਂ ਐਨ.ਡੀ.ਪੀ. ਪਾਰਟੀ ਦੇ ਗੜ੍ਹ ਵਿੰਗਸਰ ਵਿਖੇ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਮੈਨੂਫ਼ੈਕਚਰਿੰਗ ਸੈਕਟਰ ਨੂੰ 100 ਮਿਲੀਅਨ ਡਾਲਰ ਦੀ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ।

ਕੰਜ਼ਰਵਟਿਵ ਪਾਰਟੀ ਵੱਲੋਂ ਮੈਨੂਫ਼ੈਕਚਰਿੰਗ ਫ਼ਰਮਾਂ ਲਈ ਆਪਣੇ ਉਤਮਾਦਾਂ ਨੂੰ ਮਾਰਕਿਟ ਵਿਚ ਲਿਆਉਣ ਲਈ 100 ਮਿਲੀਅਨ ਦੀ ਵਿਤੀ ਸਹਾਇਤਾ ਕਰਨ ਅਤੇ ਇਸ ਕੰਮ ਨੂੰ ਜਾਰੀ ਰੱਖਣ ਲਈ ਸਹਾਇਤਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਇਹ ਫ਼ੰਡ 2017-18 ਦੇ ਵਿਤੀ ਸਾਲ ਵਿਚ ਜਾਰੀ ਕੀਤੇ ਜਾਣਗੇ ਅਤੇ ਅਗਲੇ ਪੰਜ ਸਾਲਾਂ ਤੱਕ ਇਨਹਾਂ ਦੀ ਵਰਤੋਂ ਕੀਤੀ ਜਾਵੇਗੀ।

ਕੁੱਝ ਦਿਨਾਂ ਪਹਿਲਾਂ ਹੀ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿਚ ਕੈਨੇਡੀਅਨ ਫ਼ੈਕਟਰੀਆਂ ਦੀ ਵਿਕਰੀ ਦੀ ਗਿਣਤੀ ਵਿਚ ਵਾਧੇ ਦੀ ਗੱਲ ਕੀਤੀ ਗਈ ਸੀ, ਜਿਸ ਵਿਚ ਮਈ, ਜੂਨ ਅਤੇ ਜੁਲਾਈ ਮਹੀਨੇ ਵਿਚ ਹੋਰ ਵੀ ਵਾਧਾ ਹੋਇਆ ਸੀ। ਸਟੀਫ਼ਨ ਹਾਰਪਰ ਵੱਲੋਂ ਉਸ ਰਿਪੋਰਟ ਵੱਲ ਇਸ਼ਾਰਾ ਕਰਦਿਆਂ ਆਖਿਆ ਗਿਆ ਕਿ ਕੈਨੇਡਾ ਵਿਚ ਮੈਨੂਫ਼ੈਚਰਿੰਗ ਕੰਪਨੀਆਂ ਦਾ ਸੁਨਹਿਰਾ ਭਵਿੱਖ ਮੌਜੂਦ ਹੈ।

ਹਾਲਾਂਕਿ ਕੇਝ ਸ਼ਹਿਰ ਹਨ, ਜਿੱਥੇ ਬੇਰੁਜ਼ਗਾਰੀ ਦੇ ਆਪਣੀ ਪਕੜ ਮਜ਼ਬੂਤ ਕੀਤੀ ਹੋਈ ਹੈ, ਪਰ ਸਰਕਾਰ ਵਲੋਂ ਲਗਾਤਾਰ ਇਸ ਨੂੰ ਖਤਮ ਕਰਨ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Facebook Comment
Project by : XtremeStudioz