Close
Menu

ਹਾਰਪਰ ਸਰਕਾਰ ਵਲੋਂ ਪਰਿਵਾਰਾਂ ਨੂੰ ਭੇਜੀ ਗਈ 3 ਬਿਲੀਅਨ ਡਾਲਰ ਦੀ ਚਾਈਲਡ ਕੇਅਰ ਗ੍ਰਾਂਟ

-- 30 July,2015

ਵਾਟਰਲੂ: ਜਿਉਂ ਹੀ ਲੋਕ ਆਪਣੇ ਬੱਚਿਆਂ ਨੂੰ ਮੁੜ ਤੋਂ “ਬੈਕ ਟੂ ਸਕੂਲ” ਭੇਜਣ ਦੀ ਤਿਆਰੀ ਕਰ ਰਹੇ ਹਨ ਤਿਉਂ ਹੀ ਕੈਨੇਡਾ ਸਰਕਾਰ ਵਲੋਂ ਇਸ ਲੋੜ ਮੌਕੇ ਉਨ੍ਹਾਂ ਨੂੰ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਦੇ ਚੈਕ ਭੇਜੇ ਗਏ ਹਨ। ਅੱਜ ਮਨਿਸਟਰ ਆਫ਼ ਇੰਪਲੋਏਮੈਂਟ ਅਤੇ ਸੋਸ਼ਲ ਡਵੈਲਪਮੈਂਟ ਪੀਅਰ ਪੌਲੀਵਰ ਵਲੋਂ ਕਿਚਨਰ ਵਿਖੇ ਮਾਂਪਿਓ ਨੂੰ ਮਿਲੀ ਇਸ ਚਾਈਲਡ ਕੇਅਰ ਗ੍ਰਾਂਟ ਰਾਸ਼ੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਸਕੀਮ ਦੇ ਅਧੀਨ ਹਰ ਸਾਲ 6 ਸਾਲ ਦੇ ਬੱਚੇ ਨੂੰ 2000 ਡਾਲਰ ਤੱਕ ਦੀ ਗ੍ਰਾਂਟ  ਅਤੇ 6 ਤੋਂ 17 ਸਾਲ ਦੇ ਬੱਚਿਆਂ ਨੂੰ 720 ਡਾਲਰ ਦੀ ਗ੍ਰਾਂਟ ਮਿਲੇਗੀ।

ਇਸ ਸੰਬੰਧੀ ਪਹਿਲੀ ਪੇਅਮੈਂਟ ਵਿਚ ਜਨਵਰੀ 1 ਤੋਂ ਗ੍ਰਾਂਟ ਚਾਲੂ ਕੀਤੀ ਗਈ ਹੈ ਜਿਸ ਮੁਤਾਬਿਕ 6 ਸਾਲ ਤੋਂ ਘੱਟ ਹਰ ਇੱਕ ਬੱਚੇ ਨੂੰ 520 ਡਾਲਰ ਅਤੇ 6 ਤੋਂ 17 ਸਾਲ ਦੇ ਦਰਮਿਆਨ ਬੱਚਿਆਂ ਨੂੰ 420 ਡਾਲਰ ਦੀ ਗ੍ਰਾਂਟ ਭੇਜੀ ਜਾ ਚੁੱਕੀ ਹੈ।

ਇਸ ਪ੍ਰੋਗਰਾਮ ਵਿਚ ਜੋ ਵੀ ਪਰਿਵਾਰ ਇਸ ਲਈ ਯੋਗ ਪਾਏ ਜਾਣਗੇ ਉਨ੍ਹਾਂ ਨੂੰ ਖੁਦ ਬਖੁਦ ਇਹ ਗ੍ਰਾਂਟ ਪਹੁੰਚ ਜਾਵੇਗੀ ਪਰ ਇਸ ਪ੍ਰੋਗਰਾਮ ਅਧੀਨ ਲਗਭੱਗ 200,000 ਪਰਿਵਾਰ ਪਿਛੇ ਰਹਿ ਜਾਣਗੇ ਕਿਉਂਕਿ ਉਨ੍ਹਾਂ ਨੇ ਕਦੇ ਵੀ ਇਸ ਲਈ ਅਰਜ਼ੀ ਹੀ ਨਹੀਂ ਦਿਤੀ। ਜਿਸ ਕਾਰਣ ਕਈ ਮਿਲੀਅਨ ਡਾਲਰ ਐਸੇ ਹਨ ਜਿਨ੍ਹਾਂ ਬਾਰੇ ਕੋਈ ਦਾਅਵਾ ਪੇਸ਼ ਨਹੀਂ ਕੀਤਾ ਗਿਆ।

ਇਸ ਬਾਰੇ ਚੰਗੀ ਖ਼ਬਰ ਇਹ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਸਿਰਫ਼ ਤੇ ਸਿਰਫ਼ ਇਸ ਲਈ ਅਰਜ਼ੀ ਦੇਣੀ ਹੈ। ਸਾਲ ਦੇ ਸ਼ੁਰੂ ਤੋਂ ਇਸ ਗ੍ਰਾਂਟ ਨੂੰ ਲੈਣ ਲਈ ਕੋਈ ਵਖਰੀ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਜਿਨ੍ਹਾਂ ਪਰਿਵਾਰਾਂ ਨੂੰ ਇਹ ਗ੍ਰਾਂਟ ਨਹੀਂ ਮਿਲੀ ਉਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਉਨ੍ਹਾਂ ਵਲੋਂ ਕਦੇ ਇਸ ਬਾਰੇ ਅਰਜ਼ੀ ਨਾ ਦਿਤੀ ਗਈ ਹੋਵੇ ਜਾਂ ਉਹ ਕੈਨੇਡਾ ਵਿਚ ਨਵੇਂ ਆਏ ਹੋਣ।

ਗ੍ਰਾਂਟਾਂ ਇਸ ਜੁਲਾਈ ਮਹੀਨੇ ਦੀ 20 ਤਾਰੀਕ ਨੂੰ ਸਿਧੀਆਂ ਬੈਂਕ ਖਾਤਿਆਂ ਵਿਚ ਪਾ ਦਿਤੀਆਂ ਗਈਆਂ ਹਨ ਪਰ ਜਿਨ੍ਹਾਂ ਲੋਕਾਂ ਵਲੋਂ ਸਿਧੇ ਬੈਂਕ ਖਾਤਿਆਂ ਵਿਚ ਗ੍ਰਾਂਟਾਂ ਜਮਾ ਕਰਵਾਉਣ ਵਾਸਤੇ ਅਰਜ਼ੀ ਨਹੀਂ ਦਿਤੀ ਗਈ ਸੀ  ਉਨ੍ਹਾਂ ਦੀਆਂ ਗ੍ਰਾਂਟਾਂ ਇਸ ਮਹੀਨੇ ਦੇ ਵਿਚ ਚੈਕ ਰਾਹੀਂ ਘਰ ਘਰ ਪਹੁੰਚ ਜਾਣਗੀਆਂ।

Facebook Comment
Project by : XtremeStudioz