Close
Menu

ਹਾਰਪਰ ਸਰਕਾਰ ਹੈਂਕੜਬਾਜ ਤੇ ਘੁੰਮਡੀ – ਜਸਟਿਨ ਟਰੂਡੋ

-- 01 November,2013

7602218ਕੈਲਗਰੀ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਲਿਬਰਲ ਆਗੂ ਜਸਟਿਨ ਟਰੂਡੋ ਨੇ ਹਾਰਪਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਸਰਕਾਰ ਦਾ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ ਹੈ, ਇਹ ਸਰਕਾਰ ਹੈਂਕੜਬਾਜ ਤੇ ਘੁੰਮਡੀ ਹੈ। ਸਰਕਾਰ ਦਾ ਇਹ ਵਤੀਰਾ ਉਸ ਲਈ ਖਤਰੇ ਦੀ ਘੰਟੀ ਹੈ। ਇਹ ਵਤੀਰਾ ਹੀ ਉਸ ਦੇ ਅੰਤ ਦਾ ਕਾਰਨ ਬਣੇਗਾ। ਸਥਾਨਕ ਕੈਲਗਰੀ ਪੈਟਰੋਲੀਅਮ ਕਲੱਬ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਪੀਰੇ ਟਰੂਡੋ ਦੇ ਪੁੱਤਰ ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਰੋਬੋਕਾਲ ਘੁਟਾਲੇ ਅਤੇ ਜੀ 20 ਸਿਖਰ ਸੰਮੇਲਨਾਂ ‘ਤੇ ਕੀਤੇ ਖਰਚ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਹੈ। ਟਰੂਡੋ ਨੇ ਕਿਹਾ ਹੈ ਕਿ ਅਸਲ ਵਿਚ ਕੰਜਰਵੇਟਿਵ ਮੁੜ ਉਨ੍ਹਾਂ ਅਲਾਮਤਾਂ ਵਿਚ ਫਸ ਗਏ ਹਨ ਜਿਨ੍ਹਾਂ ਦੇ ਖਿਲਾਫ ਕਦੀ ਉਹ ਲੜੇ ਸਨ। ਉਨ੍ਹਾਂ ਕਿਹਾ ਕਿ ਜਿਥੇ ਉਹ ਸਰਕਾਰ ਦੇ ਸਹੀ ਕਦਮ ਦਾ ਸਵਾਗਤ ਕਰਨਗੇ ਉਥੇ ਗਲਤ ਫ਼ੈਸਲਿਆਂ ਦਾ ਵਿਰੋਧ ਕਰਨਗੇ। ਟਰੂਡੋ ਨੇ ਅਮਰੀਕਾ ਨੂੰ ਜਾਣ ਵਾਲੀ ਪ੍ਰਸਤਾਵਿਤ ਐਕਸ ਐਲ ਪਾਈਪ ਲਾਈਨ ਨੂੰ ਦਿਤਾ ਸਮਰਥਨ ਮੁੜ ਦੁਹਰਾਇਆ। ਟਰੂਡੋ ਨੇ ਜਿਥੇ ਕੈਲਗਰੀ ਵਿਚ ਕਈ ਪ੍ਰੋਗਰਾਮਾਂ ਵਿਚ ਦੂਜੇ ਪਾਸੇ ਕੈਲਗਰੀ ਯੂਨੀਵਰਸਿਟੀ ਦੇ ਵਿਦਿਆਰਥੀਆ ਨਾਲ ਵੀ ਮੁਲਾਕਾਤ ਕੀਤੀ।

Facebook Comment
Project by : XtremeStudioz