Close
Menu

ਹਾਰ ਦਾ ਦਰਦ ਝੱਲਣਾ ਮੁਸ਼ਕਿਲ ਹੈ : ਸਚਿਨ

-- 27 March,2015

ਨਵੀਂ ਦਿੱਲੀ¸ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਭਾਰਤ ਦੀ ਆਸਟ੍ਰੇਲੀਆ ਹੱਥੋਂ ਸਿਡਨੀ ਵਿਚ ਵਿਸ਼ਵ ਕੱਪ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਟੀਮ ਦੇ ਓਵਰ ਆਲ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਇਹ ਇਕ ਬਹੁਤ ਮੁਸ਼ਕਿਲ ਮੈਚ ਸੀ ਤੇ ਅਜਿਹੇ ਵੱਡੇ ਮੁਕਾਬਲੇ ਵਿਚ ਹਾਰ ਦਾ ਦਰਦ ਝੱਲਣਾ ਆਸਾਨ ਨਹੀਂ ਹੁੰਦਾ।
ਵਿਸ਼ਵ ਕੱਪ ਦੇ ਬ੍ਰਾਂਡ ਅੰਬੈਸਡਰ ਸਚਿਨ ਨੇ ਟਵਿਟਰ ‘ਤੇ ਕਿਹਾ ਕਿ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਸਾਰੇ ਭਾਰਤੀ ਪ੍ਰਸ਼ੰਸਕਾਂ ਨੇ ਇਸਦਾ ਆਨੰਦ ਲਿਆ। ਆਸਟ੍ਰੇਲੀਆ ਵਿਰੁੱਧ ਅੱਜ ਦਾ ਮੈਚ ਮੁਸ਼ਕਿਲ ਸੀ ਤੇ ਹਾਰ ਨੂੰ ਝੱਲਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ।”

Facebook Comment
Project by : XtremeStudioz