Close
Menu

ਹਾਰ ਲਈ ਬੱਲੇਬਾਜ਼ ਜ਼ਿੰਮੇਵਾਰ : ਧੋਨੀ

-- 13 May,2015

ਰਾਏਪੁਰ¸ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਅੱਜ ਇੱਥੇ ਦਿੱਲੀ ਡੇਅਰਡੇਵਿਲਜ਼ ਵਿਰੁੱਧ ਛੇ ਵਿਕਟਾਂ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਸਦੀ ਟੀਮ ਚੁਣੌਤੀਪੂਰਨ ਸਕੋਰ ਨਹੀਂ ਬਣਾ ਸਕੀ।  ਧੋਨੀ ਨੇ ਮੈਚ ਤੋਂ ਬਾਅਦ ਕਿਹਾ, ”ਸਾਡੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਹਿਲੇ ਛੇ ਓਵਰਾਂ ਵਿਚ ਅਸੀਂ 20 ਦੌੜਾਂ ਵੀ ਨਹੀਂ ਬਣਾ ਸਕੇ ਤੇ ਇਸ ਤੋਂ ਬਾਅਦ ਦਾ ਰਸਤਾ ਮੁਸ਼ਕਿਲ ਹੋ ਗਿਆ।”ਧੋਨੀ ਨੇ ਕਿਹਾ ਕਿ ਉਸ ਦੀ ਟੀਮ ਨੂੰ ਮੈਚ ਤੋਂ ਪਹਿਲਾਂ ਅਭਿਆਸ ਦਾ ਮੌਕਾ ਨਹੀਂ ਮਿਲਿਆ।

Facebook Comment
Project by : XtremeStudioz