Close
Menu

ਹਾਰ ਵੇਖ ਈਵੀਐਮ ਸਿਰ ਠੀਕਰਾ ਭੰਨਣ ਲੱਗੇ ਵਿਰੋਧੀ: ਮੋਦੀ

-- 25 April,2019

ਲੋਹਾਰਡੱਗਾ (ਝਾਰਖੰਡ), 25 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲੋਕ ਜਦੋਂ ਚੌਕੀਦਾਰ ਨੂੰ ਇੰਨਾ ਪਿਆਰ ਦੇਣਗੇ ਤਾਂ ਵਿਚਾਰੀ ਈਵੀਐਮ ਨੂੰ ਖਮਿਆਜ਼ਾ ਤਾਂ ਭੁਗਤਣਾ ਹੀ ਪਏਗਾ। ਉਨ੍ਹਾਂ ਕਿਹਾ ਕਿ ਤੀਜੇ ਗੇੜ ਦੀ ਵੋਟਿੰਗ ਮਗਰੋਂ ਵਿਰੋਧੀ ਖੇਮਾ ਆਪਣੀ ਹਾਰ ਨੂੰ ਯਕੀਨੀ ਵੇਖ ਕੇ ਈਵੀਐਮ ਸਿਰ ਠੀਕਰਾ ਭੰਨਣ ਦੀ ਤਿਆਰੀ ਕਰੀ ਬੈਠਾ ਹੈ। ਉਨ੍ਹਾਂ ਜਨਤਾ ਨੂੰ ਕਿਹਾ ਕਿ ਉਹ ਹਰ ਗਲੀ-ਮੁਹੱਲੇ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਸੰਜੋਈ ਬੈਠੇ ਲੋਕਾਂ ਤੋਂ ਚੌਕਸ ਰਹਿਣ। ਪ੍ਰਧਾਨ ਮੰਤਰੀ ਇਥੇ ਲੋਹਾਰਡੱਗਾ ਸੰਸਦੀ ਹਲਕੇ ਵਿੱਚ ਕੇਂਦਰੀ ਆਦਿਵਾਸੀ ਭਲਾਈ ਰਾਜ ਮੰਤਰੀ ਸੁਦਰਸ਼ਨ ਭਗਤ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੱਖੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਜੇ ਦੌਰ ਦੀ ਪੋਲਿੰਗ ਮਗਰੋਂ ਜਦੋਂ ਵਿਰੋਧੀ ਪਾਰਟੀਆਂ ਨੂੰ ਆਪਣੀ ਹਾਰ ਯਕੀਨੀ ਲੱਗਣ ਲੱਗੀ ਹੈ ਤਾਂ ਉਹ ਬਹਾਨੇ ਲੱਭਣ ਲੱਗੇ ਹਨ। ਵਿਰੋਧੀ ਖੇਮੇ ਨੇ ਈਵੀਐਮ ਸਿਰ ਭਾਂਡਾ ਭੰਨਣ ਦੀ ਤਿਆਰੀ ਕੱਸ ਲਈ ਹੈ। ਉਨ੍ਹਾਂ ਕਿਹਾ, ‘ਜਨਤਾ ਜਦੋਂ ਚੌਕੀਦਾਰ ਨੂੰ ਇੰਨਾ ਪਿਆਰ ਦੇਵੇਗੀ ਤਾਂ ਵਿਚਾਰੀ ਈਵੀਐਮ ਨੂੰ ਖਮਿਆਜ਼ਾ ਭੁਗਤਣਾ ਹੀ ਪਏਗੀ। ਗਾਲ੍ਹਾਂ ਵਿਚਾਰੀ ਈਵੀਐਮ ਨੂੰ ਸੁਣਨੀਆਂ ਪੈ ਰਹੀਆਂ ਹਨ।’ ਉਨ੍ਹਾਂ ਕਿਹਾ, ‘ਜਿਹੜੇ ਲੋਕ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੇਖਦੇ ਸਨ, ਉਹ ਅੱਜ ਆਪਣੇ ਲੋਕ ਸਭਾ ਖੇਤਰ ਦੀ ਵਿਧਾਨ ਸਭਾਵਾਂ ਵਿੱਚ ਵੀ ਜਿੱਤਣ ’ਚ ਨਾਕਾਮ ਹਨ।’ ਸ੍ਰੀ ਮੋਦੀ ਨੇ ਇਕ ਵਾਰ ਮੁੜ ਬਹੁਮਤ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਹੁਮਤ ਵਾਲੀ ਸਰਕਾਰ ਦੇ ਸਿਰ ’ਤੇ ਹੀ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ’ਚ ਨਕਸਲਵਾਦ ਤੇ ਅਤਿਵਾਦ ਨੂੰ ਠੱਲ੍ਹ ਪਾਈ ਜਾ ਸਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪਾਕਿਸਤਾਨ ਨੂੰ ਉਹਦੀ ਭਾਸ਼ਾ ਵਿੱਚ ਜਵਾਬ ਤੁਹਾਡਾ ਇਹ ਚੌਕੀਦਾਰ ਹੀ ਦੇ ਸਕਦਾ ਹੈ।’ ਸ੍ਰੀ ਮੋਦੀ ਨੇ ਕਰਨਾਟਕ ਸਰਕਾਰ ਤੇ ਹੋਰਨਾਂ ਪਾਰਟੀਆਂ ਨੂੰ ਵੀ ਟਕੋਰਾਂ ਲਾਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੁਨਬਾਪ੍ਰਸਤੀ ਭਾਰੂ ਹੈ।

Facebook Comment
Project by : XtremeStudioz