Close
Menu

ਹਾਲੀਵੁੱਡ ਫਿਲਮਾਂ ‘ਚ ਕਰਨਾ ਚਾਹੁੰਦੀ ਹੈ ਕੰਗਨਾ ਰਾਣਾਵਤ

-- 07 September,2013

images

ਮੁੰਬਈ- 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣਾਵਤ ਹੁਣ ਹਾਲੀਵੁੱਡ ਫਿਲਮਾਂ ‘ਚ ਵੀ ਕੰਮ ਕਰਨਾ ਚਾਹੁੰਦੀ ਹੈ। ਸਾਲ 2006 ‘ਚ ਪ੍ਰਦਰਸ਼ਿਤ ਫਿਲਮ ਗੈਂਗਸਟਰ ਤੋਂ ਬਾਲੀਵੁੱਡ ‘ਚ ਪੈਰ ਰੱਖਣ ਵਾਲੀ ਕੰਗਨਾ ਨੇ ‘ਵੋ ਲੰਮ੍ਹੇ’, ‘ਲਾਈਫ ਇਨ ਏ ਮੈਟਰੋ’, ‘ਫੈਸ਼ਨ’, ‘ਰਾਜ’, ‘ਵਨਸ ਅਪਾਨ ਏ ਟਾਈਮ ਇਨ ਮੁੰਬਈ’, ‘ਤਨੂੰ ਵੇਡਸ ਮਨੂੰ’ ਅਤੇ ‘ਸ਼ੂਟ ਆਊਟ ਐਟ ਵਡਾਲਾ’ ਵਰਗੀਆਂ ਸੁਪਰ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਕੰਗਨਾ ਹੁਣ ਹਾਲੀਵੁੱਡ ਦੀਆਂ ਫਿਲਮਾਂ ‘ਚ ਵੀ ਕਰਨਾ ਚਾਹੁੰਦੀ ਹੈ।
ਕੰਗਨਾ ਰਾਣਾਵਤ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ,”ਮੈਂ ਕਿਸੇ ਹਾਲੀਵੁੱਡ ਦੀ ਫਿਲਮ ਲਈ ਆਡੀਸ਼ਨ ਨਹੀਂ ਦਿੱਤਾ ਹੈ। ਮੈਂ ਹਾਲੀਵੁੱਡ ਦੀ ਫਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹਾਂ ਕਿਉਂਕਿ ਉੱਥੋਂ ਦਾ ਲੇਵਲ ਬਹੁਤ ਉੱਚਾ ਹੁੰਦਾ ਹੈ। ਕੰਗਨਾ ਦੀ ਆਉਣ ਵਾਲੀਆਂ ਫਿਲਮਾਂ ‘ਚ ਕ੍ਰਿਸ 3 ਮੁੱਖ ਹੈ।
ਜ਼ਿਕਰਯੋਗ ਹੈ ਕਿ ਮੀਡੀਆ ‘ਚ ਚਰਚਾ ਸੀ ਕਿ ਹਾਲੀਵੁੱਡ ਦੀਆਂ ਫਿਲਮਾਂ ‘ਚ ਕੰਮ ਕਰ ਚੁਕੀ ਹੈ ਅਤੇ ਹੁਣ ਕੰਗਨਾ ਵੀ ਹਾਲੀਵੁੱਡ ‘ਚ ਕੰਮ ਕਰਨਾ ਚਾਹੁੰਦੀ ਹੈ।

Facebook Comment
Project by : XtremeStudioz