Close
Menu

ਹਾਲੇ ਬੱਚੇ ਦੀ ਕੋਈ ਯੋਜਨਾ ਨਹੀਂ : ਬਿਪਾਸ਼ਾ

-- 29 March,2017
ਮੁੰਬਈ— ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੁ ਨੇ ਆਪਣੇ ਗਰਭਵਤੀ ਹੋਣ ਦੀਆਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਟਵੀਟ ਕੀਤਾ ਕਿ ਉਹ ਹਾਲੇ ਬੱਚੇ ਦੀ ਕੋਈ ਯੋਜਨਾ ਨਹੀਂ ਬਣਾ ਰਹੀ ਹੈ। ਅਜਿਹੀਆਂ ਅਫਵਾਹਾਂ ਉੱਡੀਆਂ ਸਨ ਕਿ ਬਿਪਾਸ਼ਾ ਅਦਾਕਾਰ ਪਤੀ ਕਰਨ ਸਿੰਘ ਗਰੋਵਰ ਨਾਲ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਦੋਹਾਂ ਨੇ ਪਿਛਲੇ ਸਾਲ ਅਪ੍ਰੈਲ ‘ਚ ਵਿਆਹ ਕਰਵਾਇਆ ਸੀ। 38 ਸਾਲਾਂ ਦੀ ਅਦਾਕਾਰਾ ਨੇ ਅਫਵਾਹਾਂ ਨੂੰ ਖਾਰਿਜ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਕਿਹਾ ਕਿ ਲਿਖੀ ਜਾ ਰਹੀ ਕਿਸੇ ਵੀ ਚੀਜ਼ ‘ਤੇ ਭਰੋਸਾ ਨਾ ਕਰੋ। ਉਸ ਨੇ ਕਿਹਾ ਕਿ ਜਦੋਂ ਮੈਂ ਮਾਂ ਬਣਾਂਗੀ ਤਾਂ ਮੇਰੇ ਲਈ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੋਵੇਗਾ ਅਤੇ ਮੈਂ ਇਸ ਗੱਲ ਨੂੰ ਆਪਣੇ ਸਾਰੇ ਸ਼ੁੱਭਚਿੰਤਕਾਂ ਨਾਲ ਸਾਂਝਾ ਕਰਾਂਗੀ।
 
Facebook Comment
Project by : XtremeStudioz