Close
Menu

ਹਾਵਰਡ ਯੂਨੀਵਰਸਿਟੀ ਨੇ ਮਲਾਲਾ ਨੂੰ ਕੀਤਾ ਸਨਮਾਨਿਤ

-- 28 September,2013

ਕੈਂਬਰਿਜ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਦੇ ਕਾਰਨ ਤਾਲਿਬਾਨ ਦੇ ਹਮਲੇ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਚਰਚਾ ‘ਚ ਆਈ ਪਾਕਿਸਤਾਨ ਦੀ ਮਲਾਲਾ ਯੂਸੁਫਜ਼ਾਈ ਨੂੰ ਹਾਵਰਡ ਯੂਨੀਵਰਸਿਟੀ ਨੇ ਸਨਮਾਨਿਤ ਕੀਤਾ ਹੈ। ਮਲਾਲਾ ਨੂੰ ਹਾਵਰਡ ‘ਚ 2013 ਪੀਟਰ ਜੇ ਗੇਮਸ ਹਿਊਮੈਨੀਟੇਰੀਅਰਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਾਵਰਡ ਦੇ ਪ੍ਰਧਾਨ ਡੀ.ਜੀ. ਫਾਸਟ ਨੇ ਕਿਹਾ ਕਿ ਉਨ੍ਹਾਂ ਨੇ ਮਲਾਲਾ ਦਾ ਸਵਾਗਤ ਕਰਕੇ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉੁਂਕਿ ਮਲਾਲਾ ਵੀ ਸਿੱਖਿਆ ਪੱਖੀ ਹੈ। 16 ਸਾਲਾਂ ਮਲਾਲਾ ਨੇ ਕਿਹਾ ਕਿ ਉਹ ਨੇਤਾ ਬਣਨਾ ਚਾਹੁੰਦੀ ਹੈ ਕਿਉਂਕਿ ਇੱਕ ਰਾਜਨੇਤਾ ਵੱਡੇ ਪੱਧਰ ‘ਤੇ ਸਮਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤਾਲਿਬਾਨ ਨੇ ਮਲਾਲਾ ਨੂੰ ਪਿਛਲੇ ਸਾਲ ਅਕਤੂਬਰ ‘ਚ ਗੋਲੀ ਮਾਰੀ ਸੀ। ਮਲਾਲਾ ਦਾ ਇਲਾਜ ਬ੍ਰਿਟੇਨ ‘ਚ ਹੋਇਆ ਸੀ ਅਤੇ ਇਸ ਹਮਲੇ ‘ਚ ਉਸਦੀ ਜਾਨ ਬਚ ਗਈ ਸੀ।

Facebook Comment
Project by : XtremeStudioz