Close
Menu

ਹਾਸੇ ਨੂੰ ਹਰਾ ਜਵੇਰੇਵ ਨੇ ਸਵਿਸ ਓਪਨ ਦੇ ਦੂਜੇ ਦੌਰ ‘ਚ ਬਣਾਈ ਜਗ੍ਹਾ

-- 25 October,2018

ਬਾਸੇਲ : ਜਰਮਨੀ ਦੇ 17 ਸਾਲਾਂ ਜਵੇਰੇਵ ਨੇ ਇੰਗਲੈਂਡ ਦੇ ਰਾਬਿਨ ਹਾਸੇ ਦੀ ਚੁਣੌਤੀ ਤੋੜਦਿਆਂ ਬੁੱਧਵਾਰ ਨੂੰ ਸਵਿਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਦੂਜਾ ਦਰਜਾ ਪ੍ਰਾਪਤ ਜਵੇਰੇਵ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਰਾਊਂਡ ਦੇ ਮੁਕਾਬਲੇ ਵਿਚ ਹਾਸ ਨੂੰ ਲਗਾਤਾਰ ਸੈੱਟਾਂ ਵਿਚ 6-4, 7-5 ਨਾਲ ਹਰਾਇਆ। ਉਹ ਇਸ ਦੇ ਨਾਲ ਮੌਜੂਦਾ ਸੈਸ਼ਨ ਵਿਚ 50ਵੀਂ ਜਿੱਤ ਦਰਜ ਕਰਨ ਵਾਲਾ ਖਿਡਾਰੀ ਵੀ ਬਣ ਗਿਆ ਹੈ। ਜਵੇਰੇਵ ਨੇ ਏ. ਟੀ. ਪੀ. ਵਿਸ਼ਵ ਟੂਰਨਾਮੈਂਟ ਵਿਚ ਇਕ ਵਾਰ ਹਾਸੇ ਨੂੰ ਸਾਲ 2014 ਵਿਚ ਹੈਮਬਰਗ ਵਿਚ ਹਰਾਇਆ ਸੀ। ਹਾਸੇ ਦੀ ਚੂਣੌਤੀ ਨੂੰ ਪਾਰ ਕਰਨਾ ਜਵੇਰੇਵ ਲਈ ਹਮੇਸ਼ਾ ਮੁਸ਼ਕਲ ਰਿਹਾ ਹੈ। ਆਸਟਰੇਲੀਆ ਓਪਨ 2017 ਵਿਚ ਜਵੇਰੇਵ ਨੂੰ ਹਾਸੇ ਖਿਲਾਫ 5 ਸੈੱਟਾਂ ਤੱਕ ਸੰਘਰਸ਼ ਕਰਨਾ ਪਿਆ ਸੀ ਜਦਕਿ 2017 ਵਿਚ ਪੈਰਿਸ ਮਾਸਟਰਸ ਅਤੇ 2018 ਸਿਨਸਿਨਾਟੀ ਮਾਸਟਰਸ ਵਿਚ ਵੀ ਹਾਸੇ ਨੇ ਜਰਮਨ ਖਿਡਾਰੀ ਨੂੰ ਹਰਾਇਆ ਸੀ। ਜਵੇਰੇਵ ਹੁਣ ਅਗਲੇ ਮੈਚ ਵਿਚ 19 ਸਾਲ ਦੇ ਆਸਟਰੇਲੀਆਈ ਕਵਾਲੀਫਾਇਰ ਅਲੇਕਸੇਈ ਪੋਪਰਿਨ ਨਾਲ ਭਿੜਨਗੇ। ਹੋਰ ਮੈਚਾਂ ਵਿਚ ਰੋਮਾਨੀਆਈ ਕੁਆਲੀਫਾਇਰ ਮਾਰਿਅਸ ਕੋਪਿਲ ਨੇ ਦੂਜੇ ਦੌਰ ਵਿਚ 2016 ਦੇ ਚੈਂਪੀਅਨ ਮਾਰਿਨ ਸਿਲਿਚ ਨੂੰ 7-5, 7-6 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ ਆਪਣੀ ਵੱਡੀ ਜਿੱਤ ਦਰਜ ਕਰ ਲਈ। ਵਿਸ਼ਵ ਵਿਚ 93ਵੇਂ ਰੈਂਕ ਦੇ ਕੋਪਿਲ ਨੇ ਕ੍ਰੋਏਸ਼ੀਆਈ ਖਿਡਾਰੀ ਖਿਲਾਫ 21 ਐੱਸ ਲਗਾਏ। 6 ਫੁੱਟ 5 ਇੰਚ ਲੰਬੇ ਕੋਪਿਲ ਕੁਆਰਟਰ-ਫਾਈਨਲ ਵਿਚ ਅਮਰੀਕਾ ਦੇ ਵਾਈਲਡ ਕਾਡਰ ਟੇਲਰ ਫ੍ਰਿਟਜ਼ ਨਾਲ ਭਿੜਨਗੇ ਜਿਸ ਨੇ ਹੇਨਰੀ ਲਾਕਸੋਨੇਨ ਨੂੰ 6-2, 7-5 ਨਾਲ ਹਰਾਇਆ।

Facebook Comment
Project by : XtremeStudioz