Close
Menu

ਹਾੲੀ ਕੋਰਟ ਵੱਲੋਂ ਅੌਰਬਿਟ ਕੰਪਨੀ ਦੀ ਮਾਲਕੀ ਤੇ ਮੁਨਾਫ਼ੇ ਦੇ ਵੇਰਵੇ ਤਲਬ

-- 19 May,2015

ਚੰਡੀਗਡ਼੍ਹ, ਪੰਜਾਬ ਅਤੇ ਹਰਿਅਾਣਾ ਹਾੲੀ ਕੋਰਟ ਨੇ ਅੱਜ ਸਾਫ਼ ਕਰ ਦਿੱਤਾ ਕਿ ੲਿਸ ਵੱਲੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਟਰਾਂਸਪੋਰਟ ਕੰਪਨੀ ਅੌਰਬਿਟ ੲੇਵੀੲੇਸ਼ਨ ਦੇ ਬੀਤੇ ਪੰਜ ਸਾਲਾਂ ਮੁਨਾਫ਼ੇ ਅਤੇ ੲਿਸ ਦੀ ਮਲਕੀਅਤ ਸਬੰਧੀ ਵੇਰਵਿਅਾਂ ਦੀ ਨਿਰਖ-ਪਰਖ ਕੀਤੀ ਜਾਵੇਗੀ। ਗ਼ੌਰਤਲਬ ਹੈ ਕਿ ਸੂਬੇ ਦੀਅਾਂ ਸਡ਼ਕਾਂ ੳੁਤੇ ਅੌਰਬਿਟ ਦੀਅਾਂ 62 ਬੱਸਾਂ ਦੌਡ਼ ਰਹੀਅਾਂ ਹਨ।
ਅੌਰਬਿਟ ਬੱਸ ਵਿੱਚ ਵਾਪਰੇ ਮੋਗਾ ਛੇਡ਼ਛਾਡ਼ ਕੇਸ ਦੀ ਸੁਣਵਾੲੀ ਕਰਦਿਅਾਂ ਅੱਜ ਹਾੲੀ ਕੋਰਟ ਦੇ ਡਿਵੀਜ਼ਨ ਬੈਂਚ ਨੇ ਸੂਬੇ ਦੇ ਸਟੇਜ ਕੈਰਿਜ ਪਰਮਿਟ ਹੋਲਡਰਾਂ ਖ਼ਿਲਾਫ਼ ਬੀਤੇ ਸਾਲ ਦੌਰਾਨ ਦਰਜ ਫ਼ੌਜਦਾਰੀ ਕੇਸਾਂ ਦੇ ਵੇਰਵੇ ਵੀ ਤਲਬ ਕੀਤੇ ਹਨ। ਅਦਾਲਤ ਨੇ ਅੈਡਵੋਕੇਟ ਜਨਰਲ ਅਸ਼ੋਕ ਅਗਰਵਾਲ ਨੂੰ ਮੋਗਾ ਛੇਡ਼ਛਾਡ਼ ਕੇਸ ਦੀ ਅੈਫ਼ਅਾੲੀਅਾਰ ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਗਲੀ ਸੁਣਵਾੲੀ 27 ਮੲੀ ਨੂੰ ਹੋਵੇਗੀ।
ਅੱਜ ਕੇਸ ਦੀ ਸੁਣਵਾੲੀ ਸ਼ੁਰੂ ਹੋੲੀ ਤਾਂ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਲੀਜ਼ਾ ਗਿੱਲ ਦੇ ਬੈਂਚ ਨੇ ਅੌਰਬਿਟ ਨੂੰ ਹਦਾੲਿਤ ਦਿੱਤੀ ਕਿ ੳੁਹ ਅਾਪਣੇ ਸ਼ੇਅਰ ਹੋਲਡਰਾਂ ਅਤੇ ਪੰਜ ਸਾਲਾਂ ਦੀ ਬੈਲੈਂਸ ਸ਼ੀਟ ਪੇਸ਼ ਕਰੇ। ਅਦਾਲਤ ਨੇ ਪੰਜਾਬ ਸਰਕਾਰ ਨੂੰ ‘ਕੰਟਰੈਕਟ ਕੈਰਿਜ ਪਰਮਿਟ ਹੋਲਡਰਾਂ’ ਦੇ ਵੇਰਵੇ ਅਤੇ 10 ਤੋਂ ਵੱਧ ਪਰਮਿਟਾਂ ਵਾਲੇ ਸਟੇਜ ਕੈਰਿਜ ਪਰਮਿਟ ਹੋਲਡਰਾਂ ਦੇ ਸ਼ੇਅਰ ਹੋਲਡਰਾਂ ਦੇ ਵੇਰਵੇ ਵੀ ਦੇਣ ਲੲੀ ਕਿਹਾ ਹੈ। ੲਿਸ ਤੋਂ ਪਹਿਲਾਂ ਅਦਾਲਤ ਦੇ ਮਿੱਤਰ ਵਕੀਲ ਅਾਰ.ਅੈਸ. ਬੈਂਸ ਨੇ ੲਿਹ ਵੇਰਵੇ ਮੰਗਵਾੲੇ ਜਾਣ ਦੀ ਅਪੀਲ ਕੀਤੀ ਸੀ। ਅਾਪਣੇ ਹੁਕਮਾਂ ਵਿੱਚ ਬੈਂਚ ਨੇ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਅਦਾਲਤ ਦੇ ਮਿੱਤਰ ਵੱਲੋਂ ਮੰਗੀ ਸੂਚਨਾ ੲਿਸ ਲੋਕ ਹਿੱਤ ਪਟੀਸ਼ਨ ਵਿੱਚ ਪੇਸ਼ ਮਾਮਲੇ ਦੇ ਫ਼ੈਸਲੇ ਵਿੱਚ ਸਹਾੲੀ ਹੋਵੇਗੀ।’’

ਸੀਬੀਅਾੲੀ ਜਾਂਚ ਲੲੀ ਸੁਖਬੀਰ ਤੇ ਹਰਸਿਮਰਤ ਨੂੰ ਨੋਟਿਸ

ਮੋਗਾ ਅੌਰਬਿਟ ਕਾਂਡ ਦੀ ਜਾਂਚ ਸੀਬੀਅਾੲੀ ਜਾਂ ਪੰਜਾਬ ਤੋਂ ਬਾਹਰਲੀ ਕਿਸੇ ੲੇਜੰਸੀ ਹਵਾਲੇ ਕੀਤੇ ਜਾਣ ਦੀ ਮੰਗ ਕਰਦੀ ੲਿਕ ਪਟੀਸ਼ਨ ਦੇ ਅਾਧਾਰ ੳੁਤੇ ਹਾੲੀ ਕੋਰਟ ਨੇ ਕੇਂਦਰ ਸਰਕਾਰ, ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ੳੁਨ੍ਹਾਂ ਦੀ ਪਤਨੀ ਤੇ ਕੇਂਦਰੀ ਹਰਸਿਮਰਤ ਕੌਰ ਬਾਦਲ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਬਾਦਲ ਜੋਡ਼ਾ ਅੌਰਬਿਟ ਕੰਪਨਾ ਦਾ ਮੁੱਖ ਸ਼ੇਅਰ ਹੋਲਡਰ ਦੱਸਿਅਾ ਜਾਂਦਾ ਹੈ। ਅੈਡਵੋਕੇਟ ਜਸਦੀਪ ਸਿੰਘ ਬੈਂਸ ਵੱਲੋਂ ਦਾੲਿਰ ੲਿਸ ਪਟੀਸ਼ਨ ਵਿੱਚ ਦਿੱਲੀ ਦੇ ਸਮੂਹਿਕ ਬਲਾਤਕਾਰ ਕਾਂਡ ਦੀ ਤਰਜ਼ ੳੁਤੇ ਮੋਗਾ ਮਾਮਲੇ ਵਿੱਚ ਕੰਪਨੀ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਗੲੀ ਹੈ।

Facebook Comment
Project by : XtremeStudioz