Close
Menu

ਹਿਊਜ਼ ਦੀ ਯਾਦ ਮੁੜ ਸਤਾਏਗੀ: ਵਾਟਸਨ

-- 04 January,2015

ਸਿਡਨੀ, ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਸ਼ੇਨ ਵਾਟਸਨ ਨੇ ਕਿਹਾ ਹੈ ਕਿ ਜਦੋਂ ਉਹ ਛੇ ਜਨਵਰੀ ਨੂੰ ਭਾਰਤ ਖ਼ਿਲਾਫ਼ ਚੌਥੇ ਤੇ ਆਖਰੀ ਮੈਚ ਲਈ ਸਿਡਨੀ ਦੇ ਕ੍ਰਿਕਟ ਮੈਦਾਨ ਵਿੱਚ ਕਦਮ ਰੱਖੇਗਾ ਤਾਂ ਉਦੋਂ ਮਰਹੂਮ ਬੱਲੇਬਾਜ਼ ਫਿਲਿਪ ਹਿਊਜ਼ ਦੀ ਯਾਦ ਉਨ੍ਹਾਂ ’ਤੇ ਹਾਵੀ ਹੋ ਸਕਦੀ ਹੈ। ਗੌਰਤਲਬ ਹੈ ਕਿ ਫਿਲਿਪ ਹਿਊਜ਼ ਦੀ ਪਿਛਲੇ ਸਾਲ ਨਵੰਬਰ ਮਹੀਨੇ ’ਚ ਇਸੇ ਮੈਦਾਨ ’ਤੇ ਘਰੇਲੂ ਮੈਚ ਦੌਰਾਨ ਸੀਨ ਏਬਟ ਦੀ ਬਾਊਂਸਰ ਸਿਰ ’ਤੇ ਲੱਗਣ ਕਾਰਨ ਮੌਤ ਹੋ ਗਈ ਸੀ। ਵਾਟਸਨ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਫਿਲ ਦੀਆਂ ਅੰਤਿਮ ਰਸਮਾਂ ਤੋਂ ਠੀਕ ਪਹਿਲਾਂ ਇਸ ਮੈਦਾਨ ਦਾ ਗੇੜਾ ਲਾਉਣ ਮਗਰੋਂ ਮੈਂ ਪਹਿਲੀ ਵਾਰ ਇੱਥੇ ਆ ਰਿਹਾ ਹਾਂ। ਮੈਂ ਇਸ ਮੈਦਾਨ ’ਤੇ ਆਉਣ ਨੂੰ ਲੈ ਕੇ ਬੇਤਾਬ ਨਹੀਂ ਹਾਂ। ਮੈਨੂੰ ਹਾਲਾਂਕਿ ਯਕੀਨ ਹੈ ਕਿ ਜਦੋਂ ਮੈਂ ਮੈਦਾਨ ’ਤੇ ਖੇਡਣ ਲਈ ਉਤਰਾਂਗਾ ਤਾਂ ਪੁਰਾਣੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ।’’
ਹਿਊਜ਼ ਦੀ ਯਾਦ ਤੋਂ ਇਲਾਵਾ ਭਾਰਤ ਖ਼ਿਲਾਫ਼ ਮੌਜੂਦਾ ਟੈਸਟ ਲੜੀ ਵਿੱਚ ਖਰਾਬ ਪ੍ਰਦਰਸ਼ਨ ਵੀ ਵਾਟਸਨ ਦੀ ਚਿੰਤਾ ਦਾ ਇਕ ਕਾਰਨ ਹੈ। ਵਾਟਸਨ ਨੇ ਕਿਹਾ ਕਿ ਉਹ ਟੈਸਟ ਲੜੀ ਵਿੱਚ ਆਪਣੇ ਹੁਣ ਤੱਕ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹੈ। ਉਸ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰ ਰਿਹਾ ਹੈ ਤਾਂ ਕਿ ਬਿਹਤਰ ਖੇਡ ਦਾ ਮੁਜ਼ਾਹਰਾ ਕਰ ਸਕੇ।

Facebook Comment
Project by : XtremeStudioz