Close
Menu

ਹਿਲੇਰੀ ਨੇ ਭਾਰਤੀ ਦਾਨ ਮਿਲਣ ਦੇ ਦਾਅਵੇ ਨੂੰ ਨਕਾਰਿਆ

-- 01 May,2015

ਵਾਸ਼ਿੰਗਟਨ- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਕ ਕਿਤਾਬ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਵਲੋਂ ਮਿਲੇ ਦਾਨ ਕਾਰਨ ਭਾਰਤ-ਅਮਰੀਕਾ ਗੈਰ-ਫੌਜੀ ਪ੍ਰਮਾਣੂ ਸੰਧੀ ਨੂੰ ਲੈ ਕੇ ਉਹ ਬਤੌਰ ਸੀਨੇਟਰ ਆਪਣੇ ਰੁਖ਼ ‘ਤੇ ਕਾਇਮ ਨਹੀਂ ਰਹਿ ਸਕੀ ਸੀ।
ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦੇ ਬੁਲਾਰੇ ਜੋਸ਼ ਸਕਵੇਰਿਨ ਨੇ ਵਾਸ਼ਿੰਗਟਨ ਦੀ ਸਿਆਸੀ ਸਮਾਚਾਰ ਸਾਈਟ ਪੋਲੋਟਿਕੀ ਨੂੰ ਦੱਸਿਆ, ”ਕਲਿੰਟਨ ਕੈਸ਼ ਅਗਾਊਂ ਧਾਰਨਾ ਤੋਂ ਗ੍ਰਸਤ ਹੋ ਕੇ ਇਤਿਹਾਸ ਨੂੰ ਮੁੜ ਤੋਂ ਲਿਖਣ ਦੀ ਕੋਸ਼ਿਸ਼ ਹੈ।”
ਪੋਲੋਟਿਕੀ  ਦੇ  ਅਨੁਸਾਰ, ‘ਕਲਿੰਟਨ ਕੈਸ਼ : ਦਿ ਅਨਟੋਲਡ ਸਟੋਰੀ ਆਫ ਹਾਊ ਐਂਡ ਵਾਈ ਫਾਰੈਨ ਗਵਰਨਮੈਂਟਸ ਐਂਡ ਬਿਜ਼ਨੈਸ ਹੈਲਪ ਮੇਕ ਬਿਲ ਐਂਡ ਹਿਲੇਰੀ ਰਿਚ’ ਵਿਚ ਭਾਰਤ ਦੇ ਸੰਦਰਭ ‘ਤੇ ਇਕ ਅਧਿਆਏ ਲਿਖਿਆ ਗਿਆ ਹੈ। ਇਹ ਕਿਤਾਬ ਪੀਟਰ ਸਕਵੀਜਰ ਨੇ ਲਿਖੀ ਹੈ। ਅਧਿਆਏ ‘ਇੰਡੀਅਨ ਨਿਊਕਸ : ਹਾਊ ਟੂ ਵਿਨ ਏ ਮੈਡਲ ਬਾਇ ਚੇਜਿੰਗ ਹਿਲੇਰੀਜ਼ ਮਾਈਂਡ’ ਵਿਚ ਭਾਰਤ  ਵਲੋਂ ਦਿੱਤੇ ਗਏ ਦਾਨਾਂ ਅਤੇ ਸੰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪੋਲੋਟਿਕੋ ਦਾ ਕਹਿਣਾ ਹੈ ਕਿ ਹਿਲੇਰੀ ਨੇ ਅਸਲ ਵਿਚ ਜਨਤਕ ਰੂਪ ਵਿਚ 2006 ਵਿਚ ਸੰਧੀ ਨੂੰ ਲੈ ਕੇ ਸਮਰਥਨ ਜ਼ਾਹਰ ਕੀਤਾ ਸੀ ਅਤੇ ਉਨ੍ਹਾਂ ਨੇ ਸੋਧ ਦੇ ਖਿਲਾਫ ਵੋਟ ਪਾਈ ਸੀ। ਪੋਲੋਟਿਕੀ ਭਾਰਤੀ ਮੂਲ ਦੇ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਦੀ ਸਰਗਰਮੀ ਦੀ ਵਿਆਖਿਆ ਕਰਦੇ ਹੋਏ ਕਹਿੰਦਾ ਹੈ ਕਿ ਪ੍ਰਮਾਣੂ ਸੰਧੀ ਦੇ ਸਮਰਥਨ ਲਈ ਪ੍ਰਭਾਵਸ਼ਾਲੀ ਭਾਰਤੀਆਂ ਨੇ ਹਿਲੇਰੀ ਨੂੰ ਦਾਨ ਦਿੱਤਾ  ਸੀ। ਸ਼੍ਰੀ ਛਤਵਾਲ ਨੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਲੰਦਨ ਵਿਚ ਜਨਤਕ ਸਭਾ ਆਯੋਜਿਤ ਕੀਤੀ ਸੀ ਜਿਸ ਵਿਚ 4.5 ਲੱਖ ਡਾਲਰ ਖਰਚ ਹੋਇਆ ਸੀ।

Facebook Comment
Project by : XtremeStudioz