Close
Menu

ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਬਣਾਉਣ ‘ਚ ਅੜਚਨ ਨਹੀਂ : ਸੁਸ਼ਮਾ

-- 01 September,2015

ਨਵੀਂ ਦਿੱਲੀ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਨੂੰ ਕਿਹਾ ਕਿ ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਬਣਾਉਣ ਵਿਚ ਧਨ ਕੋਈ ਅੜਚਨ ਨਹੀਂ ਹੈ, ਸਗੋਂ ਇਸ ਲਈ 129 ਦੇਸ਼ਾਂ ਦਾ ਸਮਰਥਨ ਚਾਹੀਦਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤ ਦਾ ਕੱਦ ਜਿਸ ਤਰ੍ਹਾਂ ਲਗਾਤਾਰ ਵਧ ਰਿਹਾ ਹੈ, ਉਸ ਦੇ ਨੇੜਲੇ ਭਵਿੱਖ ‘ਚ ਉਸ ਨੂੰ ਸਮਰਥਨ ਹਾਸਲ ਹੋ ਜਾਵੇਗਾ।
ਸੁਸ਼ਮਾ ਨੇ 10ਵੇਂ ਹਿੰਦੀ ਸੰਮੇਲਨ ਦਾ ਬਿਊਰਾ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਕਹਿਣਾ ਸੀ ਨਹੀਂ ਹੈ ਕਿ ਆਰਥਿਕ ਬੋਝ ਕਾਰਨ ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਬਣਨ ‘ਚ ਅੜਚਨ ਹੈ। ਉਨ੍ਹਾਂ ਨੇ ਇਸ ਧਾਰਨਾ ਨੂੰ ਗਲਤ ਦੱਸਿਆ ਇਕ ਜਿਸ ਦੇਸ਼ ਦੀ ਭਾਸ਼ਾ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਦਾ ਦਰਜਾ ਮਿਲਦਾ ਹੈ, ਉਸ ਦੇਸ਼ ਨੂੰ ਉਸ ਦਾ ਆਉਣ ਵਾਲਾ ਪੂਰਾ ਖਰਚ ਕਰਨਾ ਪੈਂਦਾ ਹੈ। ਸੁਸ਼ਮਾ ਨੇ ਕਿਹਾ ਕਿ ਇਹ ਖਰਚ ਹਾਲਾਂਕਿ ਕਿਸੇ ਇਕ ਦੇਸ਼ ਨੂੰ ਨਹੀਂ ਉਠਾਉਣਾ ਪੈਂਦਾ ਹੈ ਅਤੇ ਜਿਸ ਭਾਸ਼ਾ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਦੇ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ, ਉਸ ‘ਤੇ ਆਉਣ ਵਾਲਾ ਖਰਚ ਸਾਰੇ ਦੇਸ਼ਾਂ ਵਿਚ ਵੰਡਿਆ ਜਾਂਦਾ ਹੈ।

Facebook Comment
Project by : XtremeStudioz