Close
Menu

ਹਿੰਦੂਆਂ ‘ਤੇ ਹਮਲੇ ਖਿਲਾਫ ਹਸੀਨਾ ਨੇ ਬੰਗਲਾਦੇਸ਼ੀਆਂ ਨੂੰ ਦਿੱਤੀ ਚਿਤਾਵਨੀ

-- 21 January,2014

ਢਾਕਾ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ‘ਤੇ ਹਮਲਿਆਂ ਦੇ ਖਿਲਾਫ ਬੰਗਲਾਦੇਸ਼ੀਆਂ ਨੂੰ ਚਿਤਾਵਨੀ ਦਿੱਤੀ ਹੈ।
ਹਸੀਨਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ‘ਚ ਗੁਆਂਢੀ ਦੇਸ਼ ਭਾਰਤ ‘ਚ ਜਵਾਬੀ ਕਾਰਵਾਈ ਹੋ ਸਕਦੀ ਹੈ।
ਦੱਖਣ-ਪੱਛਮੀ ਸਤਖੀਰਾ ਜ਼ਿਲੇ ‘ਚ ਉਨ੍ਹਾਂ ਨੇ ਕਿਹਾ ਕਿ ਨਾ ਭੁਲੋ ਕਿ ਭਾਰਤ ‘ਚ ਮੁਸਲਮਾਨ ਘੱਟ ਗਿਣਤੀ ਹਨ। ਇਸ ਲਈ ਜੇ ਤੁਸੀਂ ਇਥੇ ਹਿੰਦੂਆਂ ‘ਤੇ ਹਮਲਾ ਕਰਦੇ ਹੋ ਤਾਂ ਭਾਰਤ ‘ਚ ਘੱਟ ਗਿਣਤੀ ਮੁਸਲਮਾਨਾਂ ‘ਤੇ ਹਮਲੇ ਹੋ ਸਕਦੇ ਹਨ।

Facebook Comment
Project by : XtremeStudioz