Close
Menu

ਹਿੰਦੂ ਭਾਈਚਾਰੇ ਨੂੰ ਬਦਨਾਮ ਕਰ ਰਹੀ ਹੈ ਕਾਂਗਰਸ: ਮੋਦੀ

-- 02 April,2019

ਵਰਧਾ(ਮਹਾਰਾਸ਼ਟਰ)/ਪਾਰਾਲਾਖੇਮੁੰਡੀ(ਉੜੀਸਾ), 2 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ‘ਹਿੰਦੂ ਦਹਿਸ਼ਤ’ ਦੇ ਮੁੱਦੇ ’ਤੇ ਕਾਂਗਰਸ ਉੱਤੇ ਦੋਹਰਾ ਹੱਲਾ ਬੋਲਦਿਆਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਹਿੰਦੂ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਪਸੰਦ ਹਿੰਦੂਆਂ ਨੂੰ ਦਹਿਸ਼ਤਗਰਦੀ ਨਾਲ ਜੋੜਨਾ ‘ਪਾਪ’ ਕਰਨ ਦੇ ਬਰਾਬਰ ਹੈ।
ਮਹਾਰਾਸ਼ਟਰ ਦੇ ਵਰਧਾ ਵਿੱਚ ਭਾਜਪਾ-ਸ਼ਿਵ ਸੈਨਾ ਗੱਠਜੋੜ ਲਈ ਲੋਕ ਸਭਾ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹਿੰਦੂ ਹੁਣ ਨੀਂਦ ਤੋਂ ਜਾਗ ਚੁੱਕੇ ਹਨ ਤੇ ਦੇਸ਼ ਨੇ ਵਿਰੋਧੀ ਪਾਰਟੀ ਨੂੰ ‘ਸਬਕ’ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਾਂਗਰਸ ਹੁਣ ਉਨ੍ਹਾਂ ਸੰਸਦੀ ਹਲਕਿਆਂ ’ਚ ਉਮੀਦਵਾਰ ਖੜ੍ਹਾਉਣ ਤੋਂ ਭੱਜ ਰਹੀ ਹੈ ਜਿੱਥੇ ਵੋਟਰਾਂ ਦੀ ਗਿਣਤੀ ਪੱਖੋਂ ਕੋਈ ਭਾਈਚਾਰਾ ਬਹੁਗਿਣਤੀ ਵਿੱਚ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਕਾਂਗਰਸ ‘ਹਿੰਦੂ ਦਹਿਸ਼ਤ’ ਦੇ ਨਾਂ ’ਤੇ ਮੁਲਕ ਦੇ ਕਰੋੜਾਂ ਲੋਕਾਂ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ’ਚ ਹੈ। ਜਦੋਂ ਤੁਸੀਂ ‘ਹਿੰਦੂ ਦਹਿਸ਼ਤ’ ਬਾਰੇ ਸੁਣਦੇ ਹੋ ਤਾਂ ਕੀ ਤੁਹਾਨੂੰ ਧੁਰ ਅੰਦਰ ਸੱਟ ਨਹੀਂ ਵਜਦੀ। ਕੀ ਹਜ਼ਾਰਾਂ ਸਾਲ ਪੁਰਾਣੇ ਇਤਿਹਾਸ ’ਚ ਹਿੰਦੂ ਦਹਿਸ਼ਤਗਰਦੀ ਨਾਲ ਜੁੜੀ ਕਿਸੇ ਇਕ ਵੀ ਘਟਨਾ ਦਾ ਜ਼ਿਕਰ ਹੈ।’
ਉੜੀਸਾ ਦਾ ਬਰਹਾਮਪੁਰ ਸੰਸਦੀ ਹਲਕੇ ’ਚ ਪੈਂਦੇ ਗਜਾਪਤੀ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, ‘ਰਾਹੁਲ (ਗਾਂਧੀ) ਬਾਬਾ ਦੀ ਪਾਰਟੀ ਹਿੰਦੂ ਭਾਈਚਾਰੇ ਨੂੰ ਅਤਿਵਾਦ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਇਹ ਵਿਸ਼ਵ ਭਰ ਦੇ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।’

Facebook Comment
Project by : XtremeStudioz