Close
Menu

ਹਿੰਦ ਮਹਾਸਾਗਰ ‘ਚ ਪਣਡੁੱਬੀ ਦੀ ਤਾਇਨਾਤੀ ਭਾਰਤ ਲਈ ਖ਼ਤਰਾ ਨਹੀਂ- ਚੀਨ

-- 03 July,2015

ਸ਼ੰਘਾਈ, ਹਿੰਦ ਮਹਾਸਾਗਰ ‘ਚ ਚੀਨੀ ਪਣਡੁੱਬੀਆਂ ਦੀ ਤਾਇਨਾਤੀ ‘ਤੇ ਭਾਰਤ ਦੀਆਂ ਚਿੰਤਾਵਾਂ ਵਿਚਕਾਰ ਪੀ.ਐਲ.ਏ. ਦੇ ਇਕ ਦੇ ਜਲ ਸੈਨਾ ਅਧਿਕਾਰੀ ਨੇ ਇਸ ਕਦਮ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਹ ਬੇੜਾ ‘ਐਂਟੀ-ਪਾਇਰੇਸੀ ਅਪਰੇਸ਼ਨ’ ਦਾ ਹਿੱਸਾ ਹੈ। ਸ਼ੰਘਾਈ ਨਾਵਲ ਗੈਰੀਸਨ ਦੇ ਚੀਫ ਆਫ ਸਟਾਫ ਵੇਈ ਸ਼ਿਆਨਦੋਂਗ ਨੇ ਕਿਹਾ ਕਿ ‘ਸਮੁੰਦਰੀ ਡਾਕਾ ਵਿਰੋਧੀ ਮੁਹਿੰਮਾਂ’ ‘ਚ ਪਣਡੁੱਬੀਆਂ ਕਿਉਂ ਨਹੀਂ ਹਿੱਸਾ ਲੈ ਸਕਦੀਆਂ। ਹੋਰ ਬੇੜਿਆਂ ਦੇ ਨਾਲ ਨਾਲ ਪਣਡੁੱਬੀਆਂ ਵੀ ਐਂਟੀ ਪਾਇਰੇਸੀ ਮੁਹਿੰਮਾਂ ‘ਚ ਹਿੱਸਾ ਲੈ ਸਕਦੀਆਂ ਹਨ। ਉਨ੍ਹਾਂ ਕੋਲੋਂ ਪੁੱਛਿਆ ਗਿਆ ਸੀ ਕਿ ਜਦੋਂ ਐਂਟੀ ਪਾਇਰੇਸੀ ਮੁਹਿੰਮਾਂ ਲਈ ਜਹਾਜ਼ਾਂ ਜਾਂ ਜੰਗੀ ਬੇੜਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਫਿਰ ਪੀਪਲਜ਼ ਲਿਬਰੇਸ਼ਨ ਆਰਮੀ ਜਲ ਸੈਨਾ ਨੇ ਅਜਿਹੀਆਂ ਮੁਹਿੰਮਾਂ ਲਈ ਪਣਡੁੱਬੀਆਂ ਕਿਉਂ ਭੇਜੀਆਂ। ਭਾਰਤੀ ਪੱਤਰਕਾਰਾਂ ਨੂੰ ਵੇਈ ਨੇ ਕਿਹਾ ਕਿ ਅਜਿਹੇ ਅਭਿਆਨਾਂ ‘ਚ ਅਲੱਗ ਅਲੱਗ ਬੇੜਿਆਂ ਦੀ ਵੱਖ ਵੱਖ ਭੂਮਿਕਾ ਹੁੰਦੀ ਹੈ ਤੇ ਭਵਿੱਖ ‘ਚ ਚੀਨ ਤੇ ਭਾਰਤ ਦੀਆਂ ਜਲ ਸੈਨਾਵਾਂ ਸਹਿਯੋਗ ਤੇ ਯਾਤਰਾ ਨੂੰ ਵਿਸਤਾਰ ਦੇਣਗੀਆਂ। ਭਾਰਤ ਨੂੰ ਘੇਰਨ ਸਬੰਧੀ ‘ਸਟ੍ਰਿੰਗ ਆਫ ਪਰਲ’ ਯੋਜਨਾ ਨੂੰ ਤਵੱਜੋ ਨਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਚੀਨ ਦੀ ਰੱਖਿਆ ਨੀਤੀ ਦਾ ਰੁਖ਼ ਰੱਖਿਆਤਮਿਕ ਹੈ।

 

Facebook Comment
Project by : XtremeStudioz