Close
Menu

ਹਿੰਦ ਮਹਾਸਾਗਰ ‘ਚ ਪਣਡੁੱਬੀ ਦੀ ਤੈਨਾਤੀ ਭਾਰਤ ਲਈ ਖਤਰਾ ਨਹੀਂ : ਪੀ. ਐੱਲ. ਏ.

-- 03 July,2015

ਸ਼ਿੰਘਾਈ—ਹਿੰਦ ਮਹਾਸਾਗਰ ‘ਚ ਚੀਨੀ ਪਣਡੁੱਬੀਆਂ ਦੀ ਤੈਨਾਤੀ ‘ਤੇ ਭਾਰਤ ਦੀਆਂ ਚਿੰਤਾਵਾਂ ਦੇ ਦਰਮਿਆਨ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ. ) ਦੇ ਇਕ ਚੋਟੀ ਦੇ ਸਮੁੰਦਰੀ ਫੌਜੀ ਅਧਿਕਾਰੀ ਨੇ ਇਸ ਕਦਮ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਹ ਬੇੜੇ ਡਾਕੂਆਂ ਵਿਰੋਧੀ ਮੁਹਿੰਮਾਂ ਦਾ ਹਿੱਸਾ ਹਨ। ਸ਼ਿੰਘਾਨੀ ਨੇਵਲ ਗੈਰੀਸਨ ਦੇ ਚੀਫ ਆਫ ਸਟਾਫ ਵੇਈ ਸ਼ਿਆਂਗ ਦੋਂਗ ਨੇ ਕਿਹਾ, ”ਡਾਕੂਆਂ ਵਿਰੋਧੀ ਮੁਹਿੰਮਾਂ ‘ਚ ਪਣਡੁਬੀਆਂ ਕਿਉਂ ਨਹੀਂ ਹਿੱਸਾ ਲੈ ਸਕਦੀਆਂ। ਹੋਰਨਾਂ ਬੇੜਿਆਂ ਦੇ ਨਾਲ-ਨਾਲ ਪਣਡੁੱਬੀਆਂ ਵੀ ਡਾਕੂਆਂ ਵਿਰੋਧੀ ਮੁਹਿੰਮਾਂ ‘ਚ ਹਿੱਸਾ ਲੈ ਰਹੀਆਂ ਹਨ।”
ਉਨ੍ਹਾਂ ਕੋਲੋਂ ਪੁੱਛਿਆ ਗਿਆ ਸੀ ਕਿ ਜਦ ਡਾਕੂਆਂ ਵਿਰੋਧੀ ਮੁਹਿੰਮ ਲਈ ਜਹਾਜ਼ ਜਾਂ ਜੰਗੀ ਬੇੜਿਆਂ ਦੀ ਲੋੜ ਹੁੰਦੀ ਤਾਂ ਫਿਰ ਪੀ. ਐੱਲ. ਏ. ਸਮੁੰਦਰੀ ਫੌਜ ਨੇ ਅਜਿਹੀਆਂ   ਮੁਹਿੰਮਾਂ ਲਈ ਪਣਡੁੱਬੀਆ ਕਿਉਂ ਭੇਜੀਆਂ।

Facebook Comment
Project by : XtremeStudioz