Close
Menu

ਹਿੰਮਤ ਹੈ ਤਾਂ ਜੈ ਸ਼੍ਰੀ ਰਾਮ ਬੋਲਕੇ ਦਿਖਾਵੇ ਆਜ਼ਮ ਖ਼ਾਨ: ਸਾਕਸ਼ੀ ਮਹਾਰਾਜ

-- 14 June,2015

ਨਵੀਂ ਦਿੱਲੀ, 14 ਜੂਨ- ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਆਜ਼ਮ ਖ਼ਾਨ ‘ਚ ਜੇਕਰ ਹਿੰਮਤ ਹੈ ਤਾਂ ਉਹ ਜੈ ਸ਼੍ਰੀ ਰਾਮ ਬੋਲਕੇ ਦਿਖਾਉਣ। ਆਜ਼ਮ ਖ਼ਾਨ ਨੇ ਕੁੱਝ ਦਿਨ ਪਹਿਲਾਂ ਹੀ ਯੋਗੀ ਆਦਿਤਿਆਨਾਥ ਨੂੰ ਨਮਾਜ਼ ਪੜ੍ਹਨ ਦੀ ਸਲਾਹ ਦਿੱਤੀ ਸੀ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਆਜ਼ਮ ਖ਼ਾਨ ਅਜਿਹੇ ਸ਼ਖ਼ਸ ਹਨ, ਜੋ ਕਦੇ ਸੱਚ ਨਹੀਂ ਬੋਲ ਸਕਦੇ। ਸਾਕਸ਼ੀ ਮਹਾਰਾਜ ਨੇ ਉਂਨਾਵ ‘ਚ ਇੱਕ ਨਿੱਜੀ ਪ੍ਰੋਗਰਾਮ ਦੇ ਦੌਰਾਨ ਇਹ ਗੱਲਾਂ ਕਹੀਆਂ। ਸਾਕਸ਼ੀ ਮਹਾਰਾਜ ਨੇ ਆਜ਼ਮ ਖ਼ਾਨ ‘ਤੇ ਇਲਜ਼ਾਮ ਲਗਾਇਆ ਕਿ ਉਹ ਸਿਰਫ਼ ਮੁਸਲਮਾਨਾਂ ਨੂੰ ਗੁਮਰਾਹ ਕਰ ਸਕਦੇ ਹਨ। ਸਾਕਸ਼ੀ ਮਹਾਰਾਜ ਨੇ ਅੱਗੇ ਕਿਹਾ ਕਿ ਅਸੀਂ ਭਾਰਤੀ ਸਭਿਅਤਾ ਨਾਲ ਜੁੜੇ ਲੋਕ ਹਾਂ। ਇੱਥੇ ਅੱਲਾ, ਭਗਵਾਨ ਤੇ ਗਾਡ ‘ਚ ਕੋਈ ਫ਼ਰਕ ਨਹੀਂ ਹੈ। ਅਸੀਂ ਅੱਲਾ – ਵੀ – ਅਕਬਰ ਕਹਿ ਸਕਦੇ ਹਾਂ ਲੇਕਿਨ ਆਜ਼ਮ ਜੈ ਸ਼੍ਰੀ ਰਾਮ ਨਹੀਂ ਬੋਲ ਸਕਦੇ।

Facebook Comment
Project by : XtremeStudioz