Close
Menu

ਹਿੱਟ ਅਤੇ ਫਲੌਪ ਦੀ ਪ੍ਰਵਾਹ ਨਹੀਂ ਕਰਦੀ : ਪ੍ਰਿਯੰਕਾ ਚੋਪੜਾ

-- 23 September,2013

images (7)

ਮੁੰਬਈ – 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਤੇ ਸਾਬਕਾ ਮਿਸ ਵਲਰਡ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਉਹ ਆਪਣੀ ਹਿੱਟ ਅਤੇ ਫਲੌਪ ਫਿਲਮਾਂ ਬਾਰੇ ‘ਚ ਨਹੀਂ ਸੋਚਦੀ ਅਤੇ ਆਪਣੇ ਕੰਮ ‘ਤੇ ਧਿਆਨ ਦਿੰਦੀ ਹੈ। ਪ੍ਰਿਯੰਕਾ ਚੋਪੜਾ ਦੀ ਫਿਲਮ ਜੰਜੀਰ ਅਜੇ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਇਹ ਫਿਲਮ ਸਾਲ 1973 ਵਿਚ ਰਿਲੀਜ਼ ਹੋਈ ਫਿਲਮ ਜੰਜੀਰ ਦੀ ਰੀਮੇਕ ਹੈ। ਪ੍ਰਿਯੰਕਾ ਨੇ ਡੌਨ ਅਤੇ ਅਗਨੀਪਥ ਵਰਗੀਆਂ ਫਿਲਮਾਂ ਦੇ ਰੀਮੇਕ ਵਿਚ ਕੰਮ ਕੀਤਾ ਹੈ ਜੋ ਕਿ ਟਿਕਟ ਖਿੜਕੀ ‘ਤੇ ਸਫਲ ਰਹੀਆਂ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਹਿੱਟ ਅਤੇ ਫਲੌਪ ਕਲਾਕਾਰਾਂ ਦੇ ਜੀਵਨ ‘ਚ ਲਗਾ ਰਹਿੰਦਾ ਹੈ। ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਦੁੱਖ ਨੂੰ ਪਰੇ ਰੱਖ ਕੇ ਅੱਗੇ ਵੱਧਣਾ ਹੀ ਜੀਵਨ ਹੈ। ਹਿੱਟ ਅਤੇ ਫਲੌਪ ਕਲਾਕਾਰਾਂ ਦੇ ਜੀਵਨ ‘ਚ ਧੁੱਪ ਅਤੇ ਛਾਂ ਵਾਂਗ ਹੁੰਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਸਾਲ ਵਿਚ ਇਕ ਹੀ ਫਿਲਮ ‘ਚ ਕੰਮ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦੀ। ਸਾਲ ਵਿਚ ਘੱਟ ਤੋਂ ਘੱਟ ਚਾਰ, ਛੇ ਫਿਲਮਾਂ ਵਿਚ ਕੰਮ ਕਰਨਾ ਚਾਹੀਦਾ ਹੈ। ਪ੍ਰਿਯੰਕਾ ਆਉਣ ਵਾਲੀ ਫਿਲਮਾਂ ਵਿਚ ਕ੍ਰਿਸ਼-3 ਅਤੇ ਗੁੰਡ ਮੁੱਖ ਹਨ।

Facebook Comment
Project by : XtremeStudioz