Close
Menu

ਹਿੱਟ ਐਂਡ ਰਨ ਮਾਮਲਾ : ਆਖਿਰ ਕੋਰਟ ਨੇ ਦਿੱਤਾ ਉਹ ਫੈਸਲਾ, ਜਿਸ ਦੀ ਸੀ ਸਭ ਨੂੰ ਉਡੀਕ

-- 09 May,2015

ਮੁੰਬਈ-  ਆਖਿਰ ਕੋਰਟ ਨੇ ਉਹ ਫੈਸਲਾ ਦੇ ਦਿੱਤਾ ਹੈ, ਜਿਸ ਦੀ ਸਭ ਨੂੰ ਉਡੀਕ ਸੀ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਸੈਸ਼ਨ ਕੋਰਟ ‘ਚ ਮੌਜੂਦ ਹੋਣ ‘ਤੇ ਆਤਮਸਮਰਪਣ ਕਰਨ ‘ਤੇ ਜ਼ਮਾਨਤ ਦਿੱਤੀ ਗਈ ਹੈ। ਸਲਮਾਨ ਨੂੰ 30,000 ਬਾਂਡ ‘ਤੇ ਜ਼ਮਾਨਤ ਦਿੱਤੀ ਗਈ ਹੈ। ਕੋਰਟ ਨੇ ਸਲਮਾਨ ਨੂੰ ਇਕ ਗਰਾਂਟਰ ਪੇਸ਼ ਕਰਨ ਲਈ ਕਿਹਾ ਹੈ ਇਸ ਲਈ ਕੋਰਟ ਨੇ ਸਲਮਾਨ ਖਾਨ ਨੂੰ 2 ਹਫਤੇ ਦਾ ਸਮਾਂ ਦਿੱਤਾ ਹੈ। ਇਥੇ ਦੱਸ ਦਿੱਤਾ ਜਾਵੇ ਕਿ ਸਲਮਾਨ ਨੇ ਕੋਰਟ ‘ਚ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਪਿਛਲੇ 13 ਸਾਲ ਤੋਂ ਹਿੱਟ ਐਂਡ ਰਨ ਕੇਸ ‘ਚ ਫਸੇ ਹੋਏ ਹਨ। ਇਸ ‘ਤੇ ਸਲਮਾਨ ਨੂੰ 5 ਸਾਲ ਦੀ ਸਜ਼ਾ ਵੀ ਸੁਣਾਈ ਸੀ ਅਤੇ ਇਸ ਦੇ ਨਾਲ ਹੀ 25 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਤੋਂ ਬਾਅਦ ਹਾਈਕੋਰਟ ਵਲੋਂ ਉਨ੍ਹਾਂ ਨੂੰ 2 ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ ਅਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੰਬਈ ਹਾਈਕੋਰਟ ਨੇ ਸਲਮਾਨ ਦੀ ਜ਼ਮਾਨਤ ‘ਤੇ ਸੁਣਵਾਈ ਕਰਕੇ ਆਪਣਾ ਫੈਸਲਾ ਸੁਣਾ ਦਿੱਤਾ ਹੈ।

Facebook Comment
Project by : XtremeStudioz