Close
Menu

ਹੀਰਾ ਸਿੰਘ ਗਾਬੜੀਆ ਵਲੋਂ ਬੀ.ਸੀ ਵਿੰਗ ਦੇ ਬਾਕੀ ਰਹਿੰਦੇ ਜਿਲਾ ਪ੍ਰਧਾਨਾ ਦਾ ਐਲਾਨ

-- 21 August,2015

* ਬੀ.ਸੀ.ਵਿੰਗ ਦੇ ਜਿਲਾਵਾਰ ਅਬਜਰਵਰ ਵੀ ਨਿਯੁਕਤ ਕੀਤੇ

ਚੰਡੀਗੜ੍ਹ 21 ਅਗਸਤ–ਸ਼੍ਰੋਮਣੀ ਅਕਾਲੀ ਦਲ ਦੇ ਪਛੜੀਆ ਸ਼੍ਰੈਣੀਆਂ ਵਿੰਗ (ਬੀ.ਸੀ.ਵਿੰਗ) ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਬੀ.ਸੀ ਵਿੰਗ ਦੇ ਬਾਕੀ ਰਹਿੰਦੇ ਜਿਲਾ ਪ੍ਰਧਾਨਾ ਅਤੇ ਬੀ.ਸੀ ਵਿੰਗ ਦੇ ਜਿਲ੍ਹਾਵਾਰ  ਅਬਜਰਵਰਾਂ ਦਾ ਐਲਾਨ ਕਰ ਦਿੱਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਸ. ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਸ. ਲਖਵਿੰਦਰ ਸਿੰਘ ਲੱਖੀ ਨੂੰ ਜਿਲਾ ਹੁਸ਼ਿਆਰਪੁਰ , ਠੇਕੇਦਾਰ ਬਾਵਾ ਸਿੰਘ ਨੂੰ ਜਿਲਾ ਰੋਪੜ  ਅਤੇ ਸ. ਗੁਰਦੀਪ ਸਿੰਘ ਸੇਖਪੁਰਾ ਨੂੰ ਬੀ.ਸੀ ਵਿੰਗ ਜਿਲਾ ਪਟਿਆਲਾ ਦਾ ਪ੍ਰਧਾਨ ਬਣਾਇਆ ਗਿਆ ਹੈ।

ਸ. ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦੇ ਜਿਲ੍ਹਾਵਾਰ ਅਬਜਰਵਰ ਨਿਯਕੁਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਸੁੱਚਾ ਸਿੰਘ ਸੁਚੇਤਗੜ੍ਹ ਨੂੰ ਜਿਲਾ ਅੰ੍ਿਰਮਤਸਰ (ਦਿਹਾਤੀ), ਸ. ਕਸ਼ਮੀਰ ਸਿੰਘ ਗੰਡੀਵਿੰਡ ਨੂੰ ਜਿਲਾ ਅੰਮ੍ਰਿਤਸਰ (ਸ਼ਹਿਰੀ), ਸ. ਬਾਵਾ ਸਿੰਘ ਗੁਮਾਨਗੜ੍ਹ ਨੂੰ ਮਜੀਠਾ ਹਲਕੇ ਲਈ, ਸ. ਗੁਰਦੀਪ ਸਿੰਘ ਲੰਬੀ ਨੂੰ ਜਿਲਾ ਬਠਿੰਡਾ (ਦਿਹਾਤੀ), ਸ. ਅਨੂਪ ਸਿੰਘ ਤਲਵੰਡੀ ਸਾਬੋ ਨੂੰ ਬਠਿੰਡਾ (ਸ਼ਹਿਰੀ), ਸ. ਗੁਰਚਰਨ ਸਿੰਘ ਭਿਵਾਨੀਗੜ੍ਹ ਨੂੰ ਜਿਲਾ ਬਰਨਾਲਾ, ਸ. ਕਮਲਜੀਤ ਸਿੰਘ ਮੋਗਾ ਨੂੰ ਜਿਲਾ ਫਰੀਦਕੋਟ, ਸ. ਰਣਜੀਤ ਸਿੰਘ ਠੇਕੇਦਾਰ ਨੂੰ ਜਿਲਾ ਫਤਿਹਗੜ੍ਹ ਸਾਹਿਬ, ਸ. ਸੁਖਚੈਨ ਸਿੰਘ ਲਾਇਲਪੁਰੀ ਨੂੰ ਜਿਲਾ ਫਾਜਿਲਕਾ, ਸ. ਨਰਿੰਦਰਪਾਲ ਸਿੰਘ ਮੋਗਾ ਨੂੰ ਜਿਲਾ ਫਿਰੋਜਪੁਰ, ਸ. ਲਖਵਿੰਦਰ ਸਿੰਘ ਲੱਖੀ ਮੀਰਥਲ ਨੂੰ ਜਿਲਾ ਗੁਰਦਾਸਪੁਰ, ਸ. ਸੇਵਾ ਸਿੰਘ ਪਠਾਨਕੋਟ ਨੂੰ ਬਟਾਲਾ, ਸ. ਨਰਿੰਦਰ ਸਿੰਘ ਸੇਖਵਾਂ ਨੂੰ ਜਿਲਾ ਹੁਸਿਆਰਪੁਰ, ਸ. ਭੁਪਿੰਦਰ ਸਿੰਘ ਜਾਂਡਲਾ ਨੂੰ ਹਸ਼ਿਆਪੁਰ (ਸ਼ਹਿਰੀ) ਲਈ, ਸ. ਜਰਨੈਲ ਸਿੰਘ ਡੋਗਰਾਂਵਾਲਾ ਨੂੰ ਜਿਲਾ ਜਲੰਧਰ (ਦਿਹਾਤੀ), ਸ਼੍ਰੀ ਅਬਦੂਲ ਸ਼ਕੂਰ ਮਾਂਗਟ ਨੂੰ ਜਲੰਧਰ (ਸ਼ਹਿਰੀ), ਸ. ਲਖਵਿੰਦਰ ਸਿੰਘ ਲੱਖੀ ਨੂੰ ਜਿਲਾ ਕਪੂਰਥਲਾ, ਸ. ਮੇਜਰ ਸਿੰਘ ਲੁਧਿਆਣਾ ਨੂੰ ਫਗਵਾੜਾ ਲਈ, ਸ. ਗੁਰਦੇਵ ਸਿੰਘ ਨੂੰ ਜਿਲਾ ਲੁਧਿਆਣਾ  (ਸ਼ਹਿਰੀ), ਸ. ਜਗਦੇਵ ਸਿੰਘ ਗੋਹਲਵੜੀਆ ਨੂੰ ਪੁਲਿਸ ਜਿਲਾ ਜਗਰਾਓਂ, ਸ. ਮਨਜੀਤ ਸਿੰਘ ਸ਼ਿਮਲਾਪੁਰੀ ਨੂੰ ਪੁਲਿਸ ਜਿਲਾ ਖੰਨਾ, ਸ. ਮਨਜੀਤ ਸਿੰਘ ਬਿੱਲੂ ਨੂੰ ਜਿਲਾ ਮਾਨਸਾ, ਸ. ਜਗਜੀਤ ਸਿੰਘ ਲੋਟੇ ਨੂੰ ਜਿਲਾ ਮੋਗਾ, ਸ਼੍ਰੀ ਅਮੀਰ ਚੰਦ ਜਲਾਲਾਬਾਦ ਅਤੇ ਸ਼ ਰਾਮ ਸਿੰਘ ਆਰੇਵਾਲਾ ਨੂੰ ਜਿਲਾ ਸ਼੍ਰੀ ਮੁਕਤਸਰ ਸਾਹਿਬ, ਸ. ਮਨਮੋਹਨ ਸਿੰਘ ਭਾਗੋਵਾਲੀਆ ਨੂੰ ਜਿਲਾ ਪਠਾਨਕੋਟ (ਦਿਹਾਤੀ) ਅਤੇ ਸ. ਰਜਿੰਦਰ ਸਿੰਘ ਹੁਸ਼ਿਆਰਪੁਰ ਨੂੰ ਜਿਲਾ ਪਠਾਨਕੋਟ (ਸ਼ਹਿਰੀ), ਸ. ਹਰਦਿਆਲ ਸਿੰਘ ਭੱਟੀ ਨੂੰ ਜਿਲਾ ਪਟਿਆਲਾ (ਦਿਹਾਤੀ), ਸ. ਗੁਰਮੀਤ ਸਿੰਘ ਜੌੜਾ ਨੂੰ ਜਿਲਾ ਪਟਿਆਲਾ (ਸ਼ਹਿਰੀ), ਸ. ਬਲਜੀਤ ਸਿੰਘ ਨੀਲਾਮਹਿਲ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ, ਸ. ਗੁਰਪ੍ਰੇਮ ਸਿੰਘ ਮੱਖੂ  ਨੂੰ ਜਿਲਾ ਤਰਨ ਤਾਰਨ ਅਤੇ ਸ. ਜਸਵੰਤ ਸਿੰਘ ਭੁੱਲਰ ਨੂੰ ਚੰਡੀਗੜ੍ਹ ਦਾ ਅਬਜਰਵਰ ਲਗਾਇਆ ਗਿਆ ਹੈ।

ਸ. ਹੀਰਾ ਸਿੰਘ ਗਾਬੜੀਆ ਨੇ ਸਮੂਹ ਅਬਜਰਵਰ ਸਹਿਬਾਨ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ-ਆਪਣੇ ਜਿਲੇ ਨਾਲ ਸਬੰਧਤ ਵਰਕਰ ਮੀਟਿੰਗਾਂ ਸ਼ੁਰੂ ਕਰ ਦੇਣ ਅਤੇ ਪਾਰਟੀ ਪ੍ਰੋਗਰਾਮ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਖੇਚਲ ਕਰਨ।

Facebook Comment
Project by : XtremeStudioz