Close
Menu

ਹੁਆ ਹਿਨ ‘ਚ ਟਕਰਾਉਣਗੀਆਂ ਸੇਰੇਨਾ ਤੇ ਅਜਾਰੇਂਕਾ

-- 24 December,2013

ਨਵੀਂ ਦਿੱਲੀ- ਦੁਨੀਆ ਦੀ ਨੰਬਰ ਇਕ ਖਿਡਾਰਣ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਥਾਈਲੈਂਡ ‘ਚ 28 ਦਸੰਬਰ ਨੂੰ ਖੇਡੇ ਜਾਣ ਵਾਲੇ ਹੁਆ ਹਿਨ ਵਿਸ਼ਵ ਟੈਨਿਸ ਇਨਵੀਟੇਸ਼ਨ ਟੂਰਨਾਮੈਂਟ ‘ਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਹ ਪਹਿਲੀ ਵਾਰ ਹੈ ਜਦ ਸੇਰੇਨਾ ਹੁਆ ਹਿਨ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਹੈ। ਅਮਰੀਕਨ ਖ਼ਿਡਾਰਣ ਨੇ ਇਸ ਸਾਲ 11 ਡਬਲਿਊ. ਟੀ. ਏ. ਸਿੰਗਲਜ਼ ਖਿਤਾਬ ਜਿੱਤੇ ਹਨ, ਜਿਨ੍ਹਾਂ ‘ਚ ਫ੍ਰੈਂਚ ਓਪਨ, ਯੂ. ਐੱਸ. ਓਪਨ ਤੇ ਡਬਲਿਊ. ਟੀ. ਏ. ਸਿੰਗਲਜ਼ ਖਿਤਾਬ ਸ਼ਾਮਲ ਹਨ। ਉਨ੍ਹਾਂ ਦੇ ਨਾਂ ਕੁੱਲ 17 ਗ੍ਰੈਂਡ ਸਲੈਮ ਤੇ 57 ਡਬਲਿਊ. ਟੀ. ਏ. ਸਿੰਗਲਜ਼ ਖਿਤਾਬ ਹਨ। ਦੁਨੀਆ ਦੀ ਨੰਬਰ ਇਕ ਟੈਨਿਸ ਸਟਾਰ ਸੇਰੇਨਾ ਦੇ ਨਾਂ 15 ਡਬਲਜ਼ ਤੇ ਮਿਕਸਡ ਡਬਲਜ਼ ਖਿਤਾਬ ਤੇ 4 ਓਲੰਪਿਕ ਤਮਗੇ ਸ਼ਾਮਲ ਹਨ। ਵਿਕਟੋਰੀਆ ਹਾਲਾਂਕਿ ਲਗਾਤਾਰ ਤੀਜੀ ਵਾਰ ਹੁਆ ਹਿਨ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਹੈ। ਵਿਕਟੋਰੀਆ ਨੇ ਹੁਣ ਤੱਕ 4 ਗ੍ਰੈਂਡ ਸਲੈਮ ਤੇ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਹੈ। ਇਨ੍ਹਾਂ ਖਿਡਾਰਨਾਂ ‘ਚ ਹੋਣ ਵਾਲੇ ਮੈਚ ਦਾ ਸਿੱਧਾ ਪ੍ਰਸਾਰਨ ਥਾਈਲੈਂਡ ਦੇ ਚੈਨਲ ਥ੍ਰੀ ‘ਤੇ ਕੀਤਾ ਜਾਵੇਗਾ।

Facebook Comment
Project by : XtremeStudioz