Close
Menu

ਹੁਣ ਅਰਧ ਸੈਨਿਕ ਬਲਾਂ ਨੇ ਇਕ ਅਹੁਦਾ, ਇਕ ਪੈਨਸ਼ਨ ਦੀ ਕੀਤੀ ਮੰਗ

-- 25 September,2015

ਨਵੀਂ ਦਿੱਲੀ,  ਹਾਲ ਹੀ ‘ਚ ਸਾਬਕਾ ਸੈਨਿਕਾਂ ਦੀ ਪਿਛਲੇ ਕਈ ਸਮੇਂ ਤੋਂ ਲੰਬਿਤ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਪੂਰੀ ਕੀਤੀ ਗਈ ਹੈ। ਓ.ਆਰ.ਓ.ਪੀ. ਨੂੰ ਲੈ ਕੇ ਸਾਬਕਾ ਸੈਨਿਕਾਂ ਨੇ ਕਈ ਦਿਨਾਂ ਤੱਕ ਧਰਨੇ ‘ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਹੁਣ ਸਾਬਕਾ ਸੈਨਿਕਾਂ ਤੋਂ ਬਾਅਦ ਅਰਧ ਸੈਨਿਕ ਬਲਾਂ ਨੇ ਵੀ ਓ.ਆਰ.ਓ.ਪੀ. ਦੀ ਲੜਾਈ ਲੜਨ ਦੀ ਤਿਆਰੀ ਕਰ ਲਈ ਹੈ। ਪਹਿਲਾ ਹੀ ਸਾਬਕਾ ਸੈਨਿਕਾਂ ਦੀ ਮੰਗ ਪੂਰੀ ਕਰਨ ਤੋਂ ਬਾਅਦ ਸਰਕਾਰ ‘ਤੇ ਭਾਰੀ ਬੋਝ ਪਿਆ ਹੈ, ਹੁਣ ਉਥੇ ਹੀ ਅਰਧ ਸੈਨਿਕ ਬਲਾਂ ਦੀ ਵੀ ਓ.ਆਰ.ਓ.ਪੀ. ਦੀ ਮੰਗ ਨੂੰ ਲੈ ਕੇ ਸਰਕਾਰ ਨੂੰ ਜ਼ਰੂਰ ਵੱਡਾ ਝਟਕਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰਧ ਸੈਨਿਕ ਬਲ ਦੇ ਸੀਨੀਅਰਾਂ ਨੇ ਫੈਸਲਾਂ ਕਰ ਲਿਆ ਹੈ ਕਿ ਉਹ ਆਪਣੀ ਮੰਗ ਨੂੰ ਪੂਰੀ ਕਰਾਉਣ ਲਈ ਜਲਦ ਸੜਕਾਂ ‘ਤੇ ਉੱਤਰਨਗੇ। ਨਾਲ ਹੀ ਉਨ੍ਹਾਂ ਨੇ 2 ਨਵੰਬਰ ਤੋਂ ਦਿੱਲੀ ਦੇ ਜੰਤਰ ਮੰਤਰ ‘ਤੇ ਅਨਿਸ਼ਚਿਤ ਸਮੇਂ ਲਈ ਧਰਨਾ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ।

Facebook Comment
Project by : XtremeStudioz