Close
Menu

ਹੁਣ ਇੰਗਲੈਂਡ ਲਈ ਤਿਆਰ ਹਾਂ : ਕਲਾਰਕ

-- 16 June,2015

ਕਿੰਗਸਟਨ,  ਹੈਮਸਟਿੰ੍ਰਗ ਦੀ ਸੱਟ ਤੋਂ ਉਭਰਨ ਤੋਂ ਬਾਅਦ ਫਿਰ ਤੋਂ ਆਪਣੀ ਲੈਅ ‘ਚ ਪਰਤੇ ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਵੈਸਟਇੰਡੀਜ਼ ‘ਤੇ ਮਿਲੀ 2-0 ਦੀ ਜਿੱਤ ਤੋਂ ਬਾਅਦ ਕਿਹਾ ਕਿ ਹੁਣ ਉਹ ਪੁਰਾਣੇ ਵਿਰੋਧੀ ਇੰਗਲੈਂਡ ਵਿਰੁੱਧ ਏਸ਼ੇਜ਼ ਲੜੀ ਵਿਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਿੰਗਸਟਨ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਮਹਿਮਾਨ ਟੀਮ ਨੇ ਵੈਸਟਇੰਡੀਜ਼ ਨੂੰ ਚੌਥੇ ਦਿਨ ਹੀ 277 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੜੀ ‘ਤੇ 2-0 ਨਾਲ ਕਬਜ਼ਾ ਕੀਤਾ, ਜਿਸ ਤੋਂ ਬਾਅਦ ਆਸਟ੍ਰੇਲੀਆ ਦਾ ਭਰੋਸਾ ਹੋਰ ਵਧਿਆ ਹੈ ਤੇ ਹੁਣ ਉਸ ਦੀਆਂ ਨਜ਼ਰਾਂ 8 ਜੁਲਾਈ ਤੋਂ ਕਾਰਡਿਫ ਵਿਚ ਖੇਡੀ ਜਾਣ ਵਾਲੀ ਏਸ਼ੇਜ਼ ਲੜੀ ‘ਤੇ ਲੱਗੀਆਂ ਹਨ। ਕਲਾਰਕ ਨੇ ਪੱਤਰਕਾਰਾਂ ਨੂੰ ਕਿਹਾ, ”ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਏਸ਼ੇਜ਼ ਲੜੀ ਲਈ ਤਿਆਰ ਹਾਂ ਤੇ ਉਸ ਦੇ ਬਾਰੇ ਗੱਲ ਕਰ ਸਕਦੇ ਹਾਂ। ਲੜੀ ਜਿੱਤਣ ਦਾ ਪੂਰਾ ਸਿਹਰਾ ਟੀਮ ਨੂੰ ਜਾਂਦਾ ਹੈ। ਮੈਂ ਸੱਚ ਕਹਿੰਦਾ ਹਾਂ ਕਿ ਮੈਂ ਪੂਰੀ ਲੜੀ ਦੌਰਾਨ ਟੀਮ ਦੇ ਖਿਡਾਰੀਆਂ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਮੈਂ ਇਸ ਬਾਰੇ ਗੱਲ ਕਰਨਾ ਚਾਹੁੰਦਾ ਸੀ। ਮੈਂ ਸਾਰੇ ਖਿਡਾਰੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਵੀ ਏਸ਼ੇਜ਼ ਦੇ ਬਾਰੇ ਕੋਈ ਗੱਲ ਨਹੀਂ ਕੀਤੀ।”

Facebook Comment
Project by : XtremeStudioz