Close
Menu

ਹੁਣ ਕਾਮੇਡੀ ਵੀ ਕਰੇਗੀ ਮਾਹੀ ਗਿੱਲ

-- 05 August,2013

images (3)

ਮੁੰਬਈ- ਆਪਣੇ ਵੱਖਰੇ ਅਭਿਨੈ ਲਈ ਮਸ਼ਹੂਰ ਬਾਲੀਵੁੱਡ ਦੀ ਮੰਨੀ-ਪ੍ਰੰਮਨੀ ਅਭਿਨੇਤਰੀ ਮਾਹੀ ਗਿੱਲ ਆਪਣੀ ਆਉਣ ਵਾਲੀ ਫਿਲਮ ‘ਗੈਂਗਸ ਆਫ ਘੋਸਟ’ ਵਿਚ ਕਾਮੇਡੀ ਨੂੰ ਪਰਦੇ ‘ਤੇ ਨਿਭਾਉਣ ਜਾ ਰਹੀ ਹੈ। ‘ਸਾਹੇਬ ਬੀਬੀ ਔਰ ਗੈਂਗਸਟਰ’ ਅਤੇ ‘ਦੇਵ ਡੀ’ ਵਰਗੀਆਂ ਫਿਲਮਾਂ ਵਿਚ ਆਪਣੇ ਅਭਿਨੈ ਤੋਂ ਦਰਸ਼ਕਾਂ ਨੂੰ ਕਿਲ ਲੈਣ ਵਾਲੀ ਮਾਹੀ ਗਿੱਲ ਫਿਲਮ ‘ਗੈਂਗਸ ਆਫ ਘੋਸਟ’ ਵਿਚ ਕਾਮੇਡੀ ਕਰਨ ਜਾ ਰਹੀ ਹੈ। ਇਸ ਫਿਲਮ ਵਿਚ ਉਹ ਇਕ ਸ਼ਰਾਬੀ ਮਹਿਲਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਫਿਲਮ ਦੀ ਸ਼ੂਟਿੰਗ ਗੁਜਰਾਤ ਦੇ ਸੂਰਤ ਵਿਚ ਹੋ ਰਹੀ ਹੈ ਅਤੇ ਫਿਲਮ ਲਗਭਗ 70 ਫੀਸਦੀ ਬਣ ਚੁਕੀ ਹੈ।
ਸਤੀਸ਼ ਕੌਸ਼ਿਕ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ‘ਗੈਂਗਸ ਆਫ ਘੋਸਟ’ ਦਾ ਨਿਰਮਾਣ ਰਤਨ ਜੈਨ ਕਰ ਰਹੇ ਹਨ। ਇਹ ਫਿਲਮ ਬੰਗਾਲੀ ਫਿਲਮ ਭੂਤਰ ਭਵਿੱਖਯਤ ਦੀ ਰੀਮੇਕ ਹੈ। ਮਾਹੀ ਗਿੱਲ ਦੀ ਆਉਣ ਵਾਲਿਆਂ ਫਿਲਮਾਂ ਵਿਚ ‘ਜ਼ੰਜੀਰ’ ਦੀ ਰੀਮੇਕ ਮੁੱਖ ਹੈ। ਇਸ ਫਿਲਮ ਵਿਚ ਮਾਹੀ ਗਿੱਲ ਮੋਨਾ ਡਾਰਲਿੰਗ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ।

Facebook Comment
Project by : XtremeStudioz