Close
Menu

ਹੁਣ ਕੈਨੇਡਾ ਦੇ ਕੈਲਗਰੀ ਦਾ ਸਫਰ ਹੋਵੇਗਾ ਹੋਰ ਵੀ ਸੁਹਾਨਾ

-- 24 September,2015

ਕੈਲਗਰੀ — ਹੁਣ ਕੈਨੇਡਾ ਦੇ ਕੈਲਗਰੀ ਦਾ ਸਫਰ ਹੋਰ ਵੀ ਸੁਹਾਨਾ ਹੋਵੇਗਾ।  ਕੈਲਗਰੀ ਟਰਾਂਸਿਟ ਵਿਭਾਗ ਕਸਟਮਰ ਕਮਿਟਮੈਂਟ ਪ੍ਰੋਗਰਾਮ ਜਾਰੀ ਕਰਨ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮਕਸਦ ਟਰਾਂਸਪੋਰਟੇਸ਼ਨ ਦੌਰਾਨ ਮੁਸਾਫਰਾਂ ਦੇ ਅਨੁਭਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਇਹ ਪ੍ਰੋਗਰਾਮ ਮੁਸਾਫਰਾਂ ਨੂੰ 6 ਤਰ੍ਹਾਂ ਦੀਆਂ ਸਰਵਿਸੇਜ਼ ਜਿਵੇਂ ਕਿ— ਸੁਰੱਖਿਆ, ਭਰੋਸੇਯੋਗਤਾ, ਮਦਦਗਾਰ, ਜਾਣਕਾਰੀ ਨਾਲ ਭਰਪੂਰ, ਇਸਤੇਮਾਲ ‘ਚ ਸੋਖਾ ਅਤੇ ਸਫਾਈ ਆਦਿ ਵਰਗੀਆਂ ਸੇਵਾਵਾਂ ਮੁਸਾਫਰ ਨੂੰ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ।
ਕੈਲਗਰੀ ਦੇ ਟਰਾਂਸਿਟ ਡਾਇਰੈਟਰ ਡੌਗ ਮੌਰਗਨ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਤੋਂ ਹੀ ਕਸਟਮਰਾਂ ‘ਤੇ ਧਿਆਨ ਦਿੱਤਾ ਹੈ ਪਰ ਇਹ ਪ੍ਰੋਗਰਾਮ ਕਸਟਮਰਾਂ ‘ਤੇ ਹੋਰ ਵੀ ਜ਼ਿਆਦਾ ਧਿਆਨ ਦਿੰਦਾ ਹੈ।
ਕੈਲਗਰੀ ਟਰਾਂਸਿਟ ਸਲਾਨਾ ਤੌਰ ‘ਤੇ ਕਸਟਮਰਾਂ ਤੋਂ ਡਾਟਾ ਇਕੱਠਾ ਕਰਦਾ ਹੈ ਅਤੇ ਉਸ ਦੇ ਆਧਾਰ ‘ਤੇ ਟਰਾਂਸਿਟ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਦੀ ਤਾਕੀਦ ਕੀਤੀ ਜਾਂਦੀ ਹੈ। ਇਸ ਵਾਰ ਨਵੇਂ ਪਰਫਾਮੈਂਸ ਟੀਚੇ ਮਿੱਥੇ ਗਏ ਹਨ ਅਤੇ ਇਨ੍ਹਾਂ ਟੀਚਿਆਂ 2018 ਤੱਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੈਲਗਰੀ ਟਰਾਂਸਿਟ ਨੇ 4000 ਕਸਟਮਰਾਂ ਦੀ ਫੀਡਬੈਕ ਦੇ ਆਧਾਰ ‘ਤੇ 30 ਸਾਲਾ ਪਲਾਨ ਤਿਆਰ ਕੀਤਾ ਸੀ। ਸੈਂਕੜੇ ਟਰਾਂਸਿਟ ਅਧਿਕਾਰੀਆਂ ਨੇ ਵੀ ਟਰਾਂਸਿਟ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਆਪਣੇ ਵਿਚਾਰ ਦਿੱਤੇ ਸਨ।

Facebook Comment
Project by : XtremeStudioz