Close
Menu

ਹੁਣ ਕੰਗਨਾ ਰਣਾਓਤ ਵੀ ਬਣੀ ਗਾਇਕਾ

-- 07 August,2013

images (4)

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਣਾ ਰਣਾਓਤ ਆਪਣੀ ਆਉਣ ਵਾਲੀ ਫਿਲਮ ਕ੍ਰਿਸ਼-3 ਵਿਚ ਪਿੱਠ ਵਰਤੀ ਗਾਇਕੀ ਕਰਦੀ ਨਜ਼ਰ ਆਵੇਗੀ। ਕੰਗਣਾ ਰਣਾਓਤ ਨੇ ਰਾਕੇਸ਼ ਰੋਸ਼ਨ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਕ੍ਰਿਸ਼-3 ਦੇ ਇਕ ਗੀਤ ਵਿਚ ਪਿੱਠਵਰਤੀ ਗਾਇਕੀ ਕੀਤੀ ਹੈ। ਕੰਗਣਾ ਦੇ ਗਾਏ ਗੀਤ ਤੋਂ ਪ੍ਰਭਾਵਿਤ ਸੰਗੀਤਕਾਰ ਰਾਜੇਸ਼ ਰੋਸ਼ਨ ਨੇ ਕਿਹਾ ਕਿ ਕੰਗਣਾ ਇਕ ਜਨਮ ਜਾਤ ਕਲਾਕਾਰ ਹੈ। ਫਿਲਮ ਵਿਚ ਗੀਤ ਗਾਉਣਾ ਬੇਹੱਦ ਰੋਮਾਂਟਿਕ ਗੀਤ ਹੋਵੇ ਉਹ ਬਹੁਤ ਵੱਡੀ ਗੱਲ ਹੈ। ਇਹ ਬੇਹੱਦ ਮੁਸ਼ਕਲ ਗੀਤ ਸੀ ਪਰ ਇਸ ਨੂੰ ਕੰਗਣਾ ਨੇ ਖੂਬਸੂਰਤੀ ਦੇ ਨਾਲ ਨਿਭਾਇਆ। ਜ਼ਿਕਰਯੋਗ ਹੈ ਕਿ ਕੰਗਣਾ ਰਣਾਓਤ ਕ੍ਰਿਸ਼-3 ਵਿਚ ਸੁਪਰਵੂਮੈਨ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਕੰਗਨਾ ਦਾ ਇਹ ਕਿਰਦਾਰ ਨੈਗੇਟਿਵ ਹੋਵੇਗਾ। ਕ੍ਰਿਸ਼-3 ਰਾਕੇਸ਼ ਰੋਸ਼ਨ ਦੇ ਨਿਰਦੇਸ਼ਨ ‘ਚ 2003 ਵਿਚ ਆਈ ਫਿਲਮ ਕੋਈ ਮਿਲ ਗਿਆ ਦਾ ਤੀਜਾ ਪਾਰਟ ਹੈ। ਇਸ ਦਾ ਦੂਜਾ ਪਾਰਟ ਕ੍ਰਿਸ਼ 2006 ਵਿਚ ਬਣਾਈ ਗਈ ਸੀ। ਕ੍ਰਿਸ਼-3 ਵਿਚ ਰਿਤਿਕ ਰੋਸ਼ਨ, ਪ੍ਰਿਯੰਕਾ ਚੋਪੜਾ, ਵਿਵੇਕ ਓਬਰਾਏ ਅਤੇ ਕੰਗਨਾ ਰਣਾਓਤ ਦੀ ਮੁਖ ਭੂਮਿਕਾ ਹੈ।

Facebook Comment
Project by : XtremeStudioz