Close
Menu

ਹੁਣ ਜੀਵਨ ਲੀਹ ’ਤੇ ਲਿਆਉਣ ਲਈ ਸੰਘਰਸ਼

-- 28 April,2015

ਕਾਠਮੰਡੂ,  ਨੇਪਾਲ ’ਚ ਦੋ ਦਿਨ ਪਹਿਲਾਂ ਅਾੲੇ ਜ਼ਬਰਦਸਤ ਭੂਚਾਲ ਤੋਂ ਬਾਅਦ ਹੁਣ ੲਿਸ ਦੀ ਮਾਰ ਹੇਠ ਅਾੲੇ ਲੋਕਾਂ ਲੲੀ ਭੋਜਨ, ਪਾਣੀ, ਬਿਜਲੀ ਅਤੇ ਦਵਾੲੀਆਂ ਦਾ ਸੰਕਟ ਖਡ਼੍ਹਾ ਹੋ ਗਿਅਾ ਹੈ। ਲੱਖਾਂ ਲੋਕਾਂ ਦੇ ਸਿਰ ’ਤੇ ਛੱਤ ਨਹੀਂ ਹੈ ਅਤੇ ੳੁਹ ਖੁਲ੍ਹੇ ਅਾਸਮਾਨ ਹੇਠਾਂ ਰਹਿਣ ਨੂੰ ਮਜਬੂਰ ਹੋ ਗੲੇ ਹਨ। ਦੇਸ਼ ਨੂੰ ਮੁਡ਼ ਪੈਰਾਂ ਸਿਰ ਖਡ਼੍ਹਾ ਕਰਨ ਲੲੀ ਹੁਣ ਕੌਮਾਂਤਰੀ ਮਦਦ ਦੀ ਦਰਕਾਰ ਹੈ। ੳੁਧਰ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4000 ਹੋ ਗੲੀ ਹੈ। ਮ੍ਰਿਤਕਾਂ ’ਚ ਤੇਲਗੂ ਫਿਲਮਾਂ ਦਾ ਕੋਰੀਓਗ੍ਰਾਫਰ ਵਿਜੈ (21) ਵੀ ਸ਼ਾਮਲ ਹੈ। ਅਸਾਮ ਦੀਆਂ ਸੱਤ ਮਹਿਲਾਵਾਂ ਦੇ ਵੀ ਭੂਚਾਲ ’ਚ ਮਾਰੇ ਜਾਣ ਦਾ ਖ਼ਦਸ਼ਾ ਹੈ।

ਹਿਮਾਲਿਅਨ ਮੁਲਕ ’ਚ 7.9 ਤੀਬਰਤਾ ਵਾਲੇ ਅਾੲੇ ਭੂਚਾਲ ਨੂੰ 48 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਅਾ ਹੈ ਪਰ ਲੱਖਾਂ ਲੋਕ ਅਜੇ ਵੀ ਬੇਘਰ ਹਨ। ਭੂਚਾਲ ’ਚ ਅੱਠ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋੲੇ ਹਨ। ਭਾਰਤ ਸਮੇਤ ਵੱਖ ਵੱਖ ਮੁਲਕਾਂ ਤੋਂ ਅਾੲੀਆਂ ਬਚਾਅ ਅਤੇ ਰਾਹਤ ਟੀਮਾਂ ਵੱਲੋਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਧਾਨੀ ਕਾਠਮੰਡੂ ਅਤੇ ਪਹਾਡ਼ੀ ੲਿਲਾਕਿਆਂ ’ਚ ਸੈਂਕਡ਼ੇ ਲੋਕ ਮਲਬੇ ਹੇਠਾਂ ਦੱਬੇ ਹੋੲੇ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5 ਹਜ਼ਾਰ ਹੋ ਸਕਦੀ ਹੈ। ਗ੍ਰਹਿ ਮੰਤਰਾਲੇ ਦੇ ਅਾਫ਼ਤ ਪ੍ਰਬੰਧਨ ਵਿਭਾਗ ਮੁਤਾਬਕ 1053 ਲੋਕ ਸਿਰਫ਼ ਕਾਠਮੰਡੂ ਵਾਦੀ ਅਤੇ 875 ਸਿੰਧੂਪਾਲ ਚੌਕ ’ਚ ਮਾਰੇ ਗੲੇ ਹਨ। ਸਡ਼ਕਾਂ ਅਤੇ ਬਿਜਲੀ ਸਪਲਾੲੀ ਠੱਪ ਰਹਿਣ ਅਤੇ ਹਸਪਤਾਲਾਂ ’ਚ ਲੋਕਾਂ ਦੀ ਵੱਡੀ ਗਿਣਤੀ ਹੋਣ ਕਰ ਕੇ ਰਾਹਤ ਕੰਮਾਂ ’ਚ ਅਡ਼ਿੱਕਾ ਪੈ ਰਿਹਾ ਹੈ।
ਜ਼ੋਰਦਾਰ ਭੂਚਾਲ ਤੋਂ ਬਾਅਦ ਅਗਲੇ ਦਿਨ ਅਾੲੇ ਝਟਕਿਆਂ ਨੇ ਵੀ ਲੋਕਾਂ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ੳੁਹ ਬਾਰਿਸ਼ ਤੇ ਠੰਢ ਦੇ ਬਾਵਜੂਦ ਪਲਾਸਟਿਕ ਦੇ ਟੈਂਟਾਂ ’ਚ ਰਹਿਣ ਨੂੰ ਮਜਬੂਰ ਹਨ। ਨੇਪਾਲ ਦੇ ਸੀਨੀਅਰ ਅਧਿਕਾਰੀ ਲੀਲਾ ਮਣੀ ਪੌਡਲ ਨੇ ਰਾਹਤ ਕਾਰਜਾਂ ਨੂੰ ਵੱਡੀ ਚੁਣੌਤੀ ਦੱਸਿਅਾ ਹੈ। ੳੁਨ੍ਹਾਂ ਕਿਹਾ,‘‘ਅਸੀਂ ਵਿਦੇਸ਼ੀ ਮੁਲਕਾਂ ਨੂੰ ਵਿਸ਼ੇਸ਼ ਰਾਹਤ ਸਮੱਗਰੀ ਅਤੇ ਮੈਡੀਕਲ ਟੀਮਾਂ ਭੇਜਣ ਦੀ ਬੇਨਤੀ ਕਰਦੇ ਹਾਂ।’’
ਤੇਲਗੂ ਕੋਰੀਓਗ੍ਰਾਫਰ ਵਿਜੈ ਅੱਜ ਬਾਰਿਸ਼ ਅਤੇ ਭੂਚਾਲ ਦੇ ਝਟਕਿਆਂ ਕਾਰਨ ਵਾਪਰੇ ਸਡ਼ਕ ਹਾਦਸੇ ’ਚ ਮਾਰਿਅਾ ਗਿਅਾ। ੳੁਨ੍ਹਾਂ ਦੀ ਫਿਲਮ ਯੂਨਿਟ ਕਾਠਮੰਡੂ ਜਾ ਰਹੀ ਸੀ।

Facebook Comment
Project by : XtremeStudioz