Close
Menu

ਹੁਣ ਟਵਿੰਕਲ ਦੀ ਫਿਲਮ ‘ਚ ਕੰਮ ਕਰਨਗੇ ਅਕਸ਼ੈ ਕੁਮਾਰ

-- 03 January,2017
ਮੁੰਬਈ—ਅਕਸ਼ੈ ਕੁਮਾਰ ਆਪਣੀ ਪਤਨੀ ਅਤੇ ਲੇਖਿਕਾ ਟਵਿੰਕਲ ਖੰਨਾ ਦੀ ਫਿਲਮ ‘ਚ ਕੰਮ ਕਰਨਗੇ।  ਉਨਾਂ ਨੇ ਟਵਿੱਟਰ ‘ਤੇ 2017 ‘ਚ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਲਿਸਟ ਜਾਰੀ ਕਰਦੇ ਹੋਏ ਇਕ ਨਵੀਂ ਫਿਲਮ ਦਾ ਵੀ ਐਲਾਨ ਕੀਤਾ ਹੈ।
ਅਕਸ਼ੈ ਦੀ ਨਵੀਂ ਫਿਲਮ ਦਾ ਟਾਈਟਲ ਹੈ ‘ਪੈਡਮੈਨ’। ਇਹ ਫਿਲਮ ਸੱਚੀ ਘਟਨਾ ‘ਤੇ ਆਧਾਰਿਤ ਹੈ ਤੇ ਇਸਦਾ ਥੀਮ ਸੈਨੇਟਰੀ ਨੈਪਕਿਨ ਹੈ। ਫਿਲਮ ਦੀ ਕਹਾਣੀ ਸਸਤੇ ਰੇਟ ‘ਤੇ ਸੈਨੇਟਰੀ ਪੈਡ ਤਿਆਰ ਕਰਨ ਵਾਲੇ ਕੋਇੰਬਟੂਰ ਦੇ ਅਰੁਣਾਚਲਮ ਮੁਰੂਗਨਨਾਥਮ ਤੋਂ ਪ੍ਰੇਰਿਤ ਹੈ, ਜੋ ਔਰਤਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਨੂੰ ਮੰਥਲੀ ਪੀਰੀਅਡ ਦੌਰਾਨ ਖਿਆਲ ਰੱਖਣ ਲਈ ਪ੍ਰੇਰਿਤ ਵੀ ਕਰਦੇ ਹਨ। ਫਿਲਮ ਦੀ ਕਹਾਣੀ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਦੀ ਕਿਤਾਬ ‘ਦਿ ਲੀਜੈਂਡ ਆਫ ਲਕਸ਼ਮੀ ਪ੍ਰਸਾਦ’ ‘ਤੇ ਆਧਾਰਿਤ ਹੈ। ਟਵਿੰਕਲ ਖੰਨਾ ਨੇ ਵੀ ਟਵੀਟ ਕਰਕੇ ਦੱਸਿਆ ਕਿ ‘ਪੈਡਮੈਨ’ ਦੀ ਕਹਾਣੀ ਉਨਾਂ ਦੀ ਕਿਤਾਬ ‘ਤੇ ਆਧਾਰਿਤ ਹੈ।
Facebook Comment
Project by : XtremeStudioz