Close
Menu

ਹੁਣ ਤਾਇਵਾਨ ਦੇ ਰਾਸ਼ਟਰਪਤੀ ਵੱਲ ਸੁੱਟੀਆਂ ਜੁੱਤੀਆਂ

-- 01 October,2013

ਤਾਈਪੇ— ਤਾਇਵਾਨ ਦੀ ਰਾਜਧਾਨੀ ਤਾਈਪੇ ‘ਚ ਕਲ ਆਪਣੀਆਂ  ਵੱਖ-ਵੱਖ ਮੰਗਾਂ ਨੂੰ ਲੈ ਕੇ ਗੁੱਸੇ ‘ਚ ਆਏ ਨਾਗਰਿਕਾਂ ਨੇ ਤਾਇਵਾਨ ਦੇ ਰਾਸ਼ਟਰਪਤੀ ਮਾ ਯਿੰਗ ਜਿਯੇਓ ‘ਤੇ ਵਿਰੋਧ ਵਜੋਂ ਕਲ ਜੁੱਤੀਆਂ ਸੁੱਟੀਆਂ। ਤਾਇਵਾਨ ‘ਚ ਸੱਤਾਧਾਰੀ ਕੋਮਿੰਤਾਗ (ਕੇ.ਐੱਮ. ਟੀ.) ਪਾਰਟੀ ਇਨ੍ਹੀਂ ਦਿਨੀਂ ਦੇਸ਼ ‘ਚ ਪੈਦਾ ਹੋਈ ਬੇਰੋਜ਼ਗਾਰੀ ਅਤੇ ਮਹਿੰਗਾਈ ਤੋਂ ਦੁਖੀ ਹੋਈ ਜਨਤਾ ਦੇ ਨਿਸ਼ਾਨੇ ‘ਤੇ ਹੈ। ਵਿਖਾਵਾਕਾਰੀਆਂ ਨੇ ਰਾਸ਼ਟਰਪਤੀ ਦੀ ਰਿਹਾਇਸ਼ ਦੇ ਬਾਹਰ ਭਾਰੀ ਰੋਸਾ ਵਿਖਾਵਾ ਕੀਤਾ। ਵਿਖਾਵਾਕਾਰੀ ਮਹਿੰਗਾਈ, ਬੇਰੋਜ਼ਗਾਰੀ ਅਤੇ ਬਿਜਲੀ ਦੇ ਵਧਦੇ ਬਿੱਲਾਂ ਤੋਂ ਦੁਖੀ ਹੋ ਕੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।

Facebook Comment
Project by : XtremeStudioz