Close
Menu

ਹੁਣ ਦੋਹਰੇ ਸੈਂਕੜੇ ਤਕ ਪਹੁੰਚਣਾ ਚਾਹੁੰਦਾ ਹਾਂ : ਵਿਜੇ

-- 14 June,2015

ਫਾਤਉੱਲਾ,  ਵੱਡੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡ ਚੁੱਕੇ ਭਾਰਤ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਦਾ ਇਰਾਦਾ ਹੁਣ 200 ਦੌੜਾਂ ਦਾ ਅੰਕੜਾ ਪਾਰ ਕਰਨ ਦਾ ਹੈ। ਬੰਗਲਾਦੇਸ਼ ਵਿਰੁੱਧ ਇੱਥੇ ਮੀਂਹ ਪ੍ਰਭਾਵਿਤ ਟੈਸਟ ਵਿਚ 150 ਦੌੜਾਂ ਬਣਾਉਣ ਵਾਲੇ ਵਿਜੇ ਨੇ 32 ਮੈਚਾਂ ਵਿਚ 6 ਸੈਂਕੜੇ ਬਣਾਏ ਹਨ ਤੇ ਉਸਦਾ ਸਕੋਰ 139, 167, 146, 144 ਤੇ 150 ਰਿਹਾ ਹੈ। ਹੁਣ ਉਸਦਾ ਇਰਾਦਾ ਦੋਹਰਾ ਸੈਂਕੜਾ ਲਗਾਉਣ ਦਾ ਹੈ। ਉਸ ਨੇ ਕਿਹਾ, ”ਹੁਣ ਮੇਰੀਆਂ ਨਜ਼ਰਾਂ ਦੋਹਰੇ ਸੈਂਕੜੇ ‘ਤੇ ਹਨ। ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ ਤੇ 140-150 ਦੌੜਾਂ ਬਣਾ ਰਿਹਾ ਹਾਂ। ਹੁਣ ਦੋਹਰਾ ਸੈਂਕੜਾ ਬਣਾਉਣ ਦਾ ਸਮਾਂ ਹੈ। ਉਸਦੇ ਲਈ ਮੈਂ ਆਪਣੀ ਫਿਟਨੈੱਸ ‘ਤੇ ਕੰਮ ਕਰ ਰਿਹਾ ਹਾਂ।” ਉਸ ਨੇ ਬੀ. ਸੀ. ਸੀ. ਆਈ. ਟੀ. ਵੀ. ਨੂੰ ਕਿਹਾ, ”ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ 150 ਦੌੜਾਂ ਬਣਾਉਣ ਤੋਂ ਬਾਅਦ ਤੁਹਾਡਾ ਸਰੀਰ ਗਰਮੀ ਤੇ ਪਸੀਨੇ ਕਾਰਨ ਕਾਫੀ ਥੱਕ ਜਾਂਦਾ ਹੈ, ਜਿਸ ਦਾ ਅਸਰ ਦਿਮਾਗ ‘ਤੇ ਵੀ ਪੈਂਦਾ ਹੈ। ਤੁਹਾਡੇ ਵਿਚ ਇੱਛਾ ਸ਼ਕਤੀ ਹੈ ਤਾਂ ਤੁਸੀਂ ਦੋਹਰਾ ਸੈਂਕੜਾ ਬਣਾ ਸਕਦੇ ਹੋ। ਮੈਂ ਇਸ ਲਈ ਮਿਹਨਤ ਕਰ ਰਿਹਾ ਹਾਂ।”

Facebook Comment
Project by : XtremeStudioz