Close
Menu

ਹੁਣ ਦੱਖਣੀ ਅਫਰੀਕਾ ‘ਚ ਆਪਣਾ ਹੁਨਰ ਨਿਖਾਰ ਰਹੇ ਹਨ- ਜ਼ਹੀਰ

-- 18 September,2013

ਜੋਹਨਸਬਰਗ- 18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਫਰਾਂਸ ‘ਚ ਆਪਣੀ ਫਿੱਟਨੈਸ ‘ਤੇ ਕੰਮ ਕਰਨ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਭਾਰਤੀ ਰਾਸ਼ਟਰੀ ਟੀਮ ‘ਚ ਵਾਪਸੀ ਦੀ ਕੋਸ਼ਿਸ਼ ਦੇ ਤਹਿਤ ਹੁਣ ਦੱਖਣੀ ਅਫਰੀਕੀ ਟੀਮ ਨਾਈਟਸ ਨਾਲ ਆਪਣਾ ਹੁਨਰ ਨਿਖਾਰ ਰਹੇ ਹਨ। ਜਹੀਰ ਨੇ ਅਫਰੀਕਾ ਦੇ ਦੈਨਿਕ ‘ਬੀਲਡ’ ਨੂੰ ਕਿਹਾ ਕਿ ਉਨ੍ਹਾਂ ਨੇ ਮਈ ‘ਚ ਆਈ. ਪੀ. ਐਲ. ਦੇ ਦੌਰਾਨ ਨਾਈਟਸ ਦੇ ਫਿੱਟਨੈਸ ਮਾਹਿਰ ਏਡਰੀਅਨ ਲੀ ਰਾਕਸ ਨੂੰ ਮਦਦ ਕਰਨ ਲਈ ਕਿਹਾ ਸੀ। ਲੀ ਰਾਕਸ ਆਈ. ਪੀ. ਐਲ. ‘ਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜੇ ਸਨ। ਉਹ ਦੱਖਣੀ ਅਫਰੀਕਾ ਅਤੇ ਭਾਰਤੀ ਰਾਸ਼ਟਰੀ ਟੀਮ ਨਾਲ ਵੀ ਜੁੜੇ ਰਹੇ ਅਤੇ ਇਸ ਦੌਰਾਨ ਉਹ ਜ਼ਹੀਰ ਦੇ ਦੋਸਤ ਬਣ ਗਏ ਸੀ। ਜ਼ਹੀਰ ਨੇ ਬਲੋਮਫੋਨਟੇਨ ‘ਚ ਕਈ ਦਿਨ੍ਹਾਂ ਤਕ ਸਖ਼ਤ ਅਭਿਆਸ ਕੀਤਾ। ਉਨ੍ਹਾਂ ਨੇ ਅਭਿਆਸ ਸੈਸ਼ਨਾਂ ‘ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਫਰਾਂਸ ‘ਚ ਆਪਣੀ ਫਿੱਟਨੈਸ ‘ਤੇ ਕੰਮ ਕੀਤਾ ਸੀ। ਮੈਂ ਭਾਰਤ ਏ ਵਲੋਂ ਵੈਸਟਇੰਡੀਜ਼ ਏ ਦੇ ਖਿਲਾਫ ਖੇਡਣ ਲਈ 27 ਸਤੰਬਰ ਨੂੰ ਵਾਪਸ ਦੇਸ਼ ਆਉਣਾ ਹੈ। ਜ਼ਹੀਰ ਭਾਰਤ ਵਲੋਂ ਆਖਰੀ ਵਾਰ ਦਸੰਬਰ 2012 ‘ਚ ਖੇਡੇ ਸਨ। ਇਸ ਤੇਜ ਗੇਂਦਬਾਜ਼ ਨੂੰ ਭਰੋਸਾ ਹੈ ਕਿ ਲਗਭਗ 35 ਸਾਲ ਦਾ ਹੋਣ ਦੇ ਬਾਵਜੂਦ ਉਹ ਭਾਰਤੀ ਚੌਣਕਾਰਾਂ ‘ਚ ਸਫਲ ਰਹਿਣਗੇ। ਜ਼ਹੀਰ ਨੇ ਹੁਣ ਤਕ 88 ਟੈਸਟ ਮੈਚਾਂ ‘ਚ 295 ਵਿਕਟ ਲਏ ਹਨ।

Facebook Comment
Project by : XtremeStudioz