Close
Menu

ਹੁਣ ਪੈਸਾ ਦੇਸ਼ ਤੋਂ ਬਾਹਰ ਨਹੀਂ ਜਾਏਗਾ : ਮੋਦੀ

-- 05 April,2015

ਬੇਂਗਲੁਰੂ  — ਕੇਂਦਰ ‘ਚ ਸੱਤਾ ‘ਚ ਆਉਣ ਮਗਰੋਂ ਭਾਜਪਾ ਨੇ ਅੱਜ ਤੋਂ ਆਪਣੀ ਸਭ ਤੋਂ ਵੱਡੀ ਸਿਆਸੀ ਬੈਠਕ ਦੀ ਸ਼ੁਰੂਆਤ ਬੇਂਗਲੁਰੂ ‘ਚ ਕੀਤੀ। ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ. ਪੀ. ਏ. ‘ਤੇ ਚੁਫੇਰਿਓਂ ਹਮਲਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਯੂ. ਪੀ. ਏ. ਦੇ ਲੋਕ ਕਾਲੇ ਧਨ ਤੇ ਟਾਂਚ ਕਰਦੇ ਸਨ। ਅਸੀਂ ਆਉਂਦਿਆਂ ਹੀ ਐੱਸ. ਆਈ.ਟੀ. ਦਾ ਗਠਨ ਕੀਤਾ। ਸਾਡੀ ਨੀਤੀ ਹੀ ਨਹੀਂ ਨੀਅਤ ਵੀ ਠੀਕ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਲੇ ਧਨ ‘ਤੇ ਕਾਨੂੰਨ ਬਣਾ ਕੇ ਵਿਰੋਧੀਆਂ ਦਾ ਮੂੰਹ ਬੰਦ ਕਰ ਦਿੱਤਾ ਗਿਆ ਹੈ।” ਮੋਦੀ ਨੇ ਕਿਹਾ, ”ਅਸੀਂ ਕਾਲੇ ਧਨ ਦਾ ਮੁੱਦਾ ਜੀ-20 ਸਮੂਹ ‘ਚ ਉਠਾਇਆ। ਜੋ ਵੀ ਕਾਲਾ ਧਨ ਬਾਹਰ ਗਿਆ ਹੈ, ਉਸ ਨੂੰ  ਵਾਪਸ ਲਿਆਂਦਾ ਜਾਵੇਗਾ।” ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੈਸਾ ਦੇਸ਼ ਦੇ ਬਾਹਰ ਨਹੀਂ ਜਾਵੇਗਾ। ਭਾਰਤੀ ਰੇਲਵੇ ‘ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਰੇਲਵੇ ‘ਚ ਨਿਵੇਸ਼ ਲਈ ਤਿਆਰ ਹੈ।  ਕੋਲਾ ਅਲਾਟਮੈਂਟ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ 20 ਕੋਲਾ ਖਾਣਾਂ ਦੀ  ਨਿਲਾਮੀ ਤੋਂ ਦੋ ਲੱਖ ਕਰੋੜ ਦੀ ਕਮਾਈ ਹੋਈ ਹੈ, ਨਾਲ ਹੀ ਸਪੈਕਟਰਮ ਨਿਲਾਮੀ ਤੋਂ 1 ਲੱਖ ਕਰੋੜ ਇਕੱਠੇ ਕੀਤੇ ਗਏ ਹਨ। ਮੋਦੀ ਨੇ  ਕਿਹਾ ਕਿ ਅਸੀਂ ਸੂਬਿਆਂ ਨਾਲ ਚੰਗੇ  ਸੰਬੰਧ ਚਾਹੁੰਦੇ ਹਾਂ। ਸਾਡੇ ਲਈ ਹਰ ਪਾਰਟੀ ਦੀ ਸਰਕਾਰ ਬਰਾਬਰ ਹੈ। ਸੂਬਿਆਂ ‘ਤੇ ਅਸੀਂ ਭਰੋਸਾ ਕਰਨਾ ਚਾਹੁੰਦੇ ਹਾਂ। ਕਿਸਾਨਾਂ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਾਂ। ਅਸੀਂ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਾਂਗਾ। ਪਹਿਲੀ ਕਾਂਗਸ ਸਰਕਾਰ ‘ਤੇ ਹੱਲਾ ਬੋਲਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 60ਸਾਲਾਂ ਤਕ ਕਿਸਾਨਾਂ ਨਾਲ  ਬੇਇਨਸਾਫੀ ਹੋਈ ਹੈ।
ਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਝੰਡੇ ਦੇ ਚਾਰ ਰੰਗਾਂ — ਹਰਾ, ਸਫੇਦ, ਕੇਸਰੀ ਅਤੇ ਚੱਕਰ ਦੇ ਨੀਲੇ ਰੰਗ ਦੇ ਅਨੁਸਾਰ ਅਸੀਂ  ਚਤੁਰੰਗੀ ਕ੍ਰਾਂਤੀ ਲਿਆਵਾਂਗੇ। ਹਰਾ ਰੰਗ ਦੂਸਰੀ ਹਰਿਆਵਲ ਕ੍ਰਾਂਤੀ, ਸਫੇਦ ਰੰਗ ਦੁੱਧ ਕ੍ਰਾਂਤੀ, ਕੇਸਰੀ ਰੰਗ ਊਰਜਾ ਕ੍ਰਾਂਤੀ ਅਤੇ ਨੀਲਾ ਰੰਗ ਭਾਈਚਾਰਕ ਕ੍ਰਾਂਤੀ ਦੇ ਪ੍ਰਤੀਕ ਬਣਨਗੇ। ਦੇਸ਼ ਦੀ ਸੁਰੱਖਿਆ ‘ਤੇ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ‘ਚ ਅਸੀਂ ਆਤਮ-ਨਿਰਭਰ ਬਣਦੇ ਹਾਂ।” ਪ੍ਰਧਾਨ ਮੰਤਰੀ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2 ਲੱਖ ਵਿਅਕਤੀਆਂ ਨੇ ਐੱਲ. ਪੀ. ਜੀ. ਦੀ ਸਬਸਿਡੀ ਛੱਡੀ ਅਤੇ ਛੱਡੀ ਹੋਈ ਸਬਸਿਡੀ ਗਰੀਬਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿਚ ਇਕ ਮਤਾ ਪਾਸ ਕਰਕੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਗਈ। ਪਾਰਟੀ ਦੇ ਬੁਲਾਰੇ ਐੱਮ. ਜੇ. ਅਕਬਰ ਨੇ ਮਤੇ ਦੀ ਜਾਣਕਾਰੀ ਦਿੱਤੀ।  ਪਾਕਿਸਤਾਨ ਦਾ ਵਰਣਨ ਕਰਦੇ ਹੋਏ  ਮਤੇ ਵਿਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਇਸ ਗੁਆਂਢੀ ਦੇਸ਼ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦੀ ਹੈ ਪਰ ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੇ। ਚੀਨ ਦੇ ਨਾਲ ਰਿਸ਼ਤਿਆਂ ‘ਚ ਸੁਧਾਰ ਆਇਆ ਹੈ।

Facebook Comment
Project by : XtremeStudioz